ਕੁਝ ਦਿਨ ਪਹਿਲਾਂ ਹੋਈ ਲੜਾਈ ਦਾ ਇੰਝ ਲਿਆ ਬਦਲਾ, ਕਰ ਦਿੱਤਾ ਵੱਡਾ ਨੁਕਸਾਨ (ਤਸਵੀਰਾਂ)

10/30/2017 4:27:26 PM

ਜਲੰਧਰ (ਪ੍ਰੀਤ, ਛਿੰਦਾ) : ਥਾਣਾ ਅੱਠ ਦੇ ਅਧੀਨ ਆਉਂਦੇ ਰੇਰੂ ਪਿੰਡ ਵਿਚ ਸਥਿਤ ਇਕ ਘਰ 'ਚ ਕਿਸੇ ਨੇ ਅੱਗ ਲਗਾ ਦਿੱਤੀ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਨੇ ਦੱਸਿਆ ਕਿ ਕਿਸੇ ਕੰਮ ਦੇ ਚੱਲਦੇ ਉਹ ਰਿਸ਼ਤੇਦਾਰ ਦੇ ਗਏ ਹੋਏ ਸਨ ਅਤੇ ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਘਰ ਦਾ ਸਮਾਨ ਸੜ ਕੇ ਸੁਆਹ ਹੋਇਆ ਪਿਆ ਸੀ। ਜਗਜੀਤ ਮੁਤਾਬਕ ਕੁਝ ਸਮੇਂ ਪਹਿਲਾਂ ਉਸ ਦਾ ਪਿੰਡ ਦੇ ਹੀ ਕੁਝ ਨੌਜਵਾਨਾਂ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ ਸੀ ਅਤੇ ਇਸੇ ਰੰਜਿਸ਼ ਦੇ ਚੱਲਦੇ ਉਨ੍ਹਾਂ ਨੇ ਉਸ ਦੇ ਘਰ ਨੂੰ ਅੱਗ ਲਗਾਈ ਹੈ। ਬੀਤੇ ਦਿਨੀਂ ਸੈਲੂਨ 'ਚ ਹੋਈ ਲੜਾਈ ਦੇ ਚੱਲਦੇ ਹੀ ਉਸ ਦੇ ਘਰ ਨੂੰ ਅੱਗ ਲਗਾਈ ਹੈ।
ਅੱਗ ਲੱਗਣ ਸੰਬੰਧੀ ਥਾਣਾ ਅੱਠ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਜਾਂਚ ਦੌਰਾਨ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Related News