ਪੰਜਾਬ ਦੇ ਮੁਸਾਫ਼ਰਾਂ ਲਈ ਚੰਗੀ ਖ਼ਬਰ, ਰੇਲਵੇ ਚਲਾਵੇਗਾ 9 ਹੋਰ ''ਐਕਸਪ੍ਰੈੱਸ ਗੱਡੀਆਂ''
Wednesday, Dec 23, 2020 - 11:09 AM (IST)
 
            
            ਜਲੰਧਰ, ਫਿਰੋਜ਼ਪੁਰ (ਮਲਹੋਤਰਾ, ਪਰਾਸ਼ਰ) : ਕੋਰੋਨਾ ਅਮਰਜੈਂਸੀ ਅਤੇ ਕਿਸਾਨ ਅੰਦੋਲਨਾਂ ਦੇ ਕਾਰਣ ਪਿਛਲੇ 9 ਮਹੀਨੇ ਤੋਂ ਆਮ ਮੁਸਾਫ਼ਰਾਂ ਦੇ ਲਈ ਠੱਪ ਹੋਈ ਰੇਲ ਮੰਡਲ ਫਿਰੋਜ਼ਪੁਰ ਦੀ ਆਵਾਜਾਈ ਜਲਦ ਪਟੜੀ ’ਤੇ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਦੀ ਹਮਾਇਤ 'ਚ 'ਅਕਾਲੀ ਦਲ' ਵੱਲੋਂ ਅੱਜ ਭੁੱਖ-ਹੜਤਾਲ ਦਾ ਐਲਾਨ
ਮੰਡਲ ਦੇ ਸਹਾਇਕ ਡਵੀਜ਼ਨਲ ਮੈਨੇਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਅੰਦੋਲਨਾਂ ਕਾਰਣ ਰੇਲਵੇ ਮਹਿਕਮੇ ਵੱਲੋਂ ਫਿਰੋਜ਼ਪੁਰ ਮੰਡੀ ਦੇ ਲਈ ਸ਼ੁਰੂ ਕੀਤੀਆਂ ਗਈਆਂ 5 ਮੇਲ/ਐਕਸਪ੍ਰੈੱਸ ਗੱਡੀਆਂ ਰੱਦ ਚੱਲ ਰਹੀਆਂ ਹਨ ਪਰ ਨੇੜਲੇ ਭਵਿੱਖ ’ਚ ਕਿਸਾਨ ਅੰਦੋਲਨਾਂ ਦਾ ਹੱਲ ਨਿਕਲਣ ਤੋਂ ਬਾਅਦ ਰੇਲਵੇ ਮਹਿਕਮੇ ਨੇ ਮੰਡਲ ’ਚ 9 ਮੇਲ/ਐਕਸਪ੍ਰੈੱਸ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਸਰਕਾਰੀ ਹਸਪਤਾਲ ਦੇ SMO ਵੱਲੋਂ ਆਸ਼ਾ ਵਰਕਰ ਨਾਲ ਬਦਸਲੂਕੀ, ਪੁਲਸ ਥਾਣੇ ਪੁੱਜਿਆ ਮਾਮਲਾ
ਉਨ੍ਹਾਂ ਦੱਸਿਆ ਕਿ ਇਹ ਰੇਲ ਗੱਡੀਆਂ ਜਨਵਰੀ ਦੇ ਪਹਿਲੇ ਹਫ਼ਤੇ ’ਚ ਚੱਲਣ ਦੀ ਪੂਰੀ ਉਮੀਦ ਹੈ। ਏ. ਡੀ. ਆਰ. ਐੱਮ. ਅਨੁਸਾਰ ਮਹਿਕਮੇ ਵੱਲੋਂ ਅੰਮ੍ਰਿਤਸਰ ਤੋਂ ਜੈਨਗਰ ਅਤੇ ਬਾਂਦਰਾ ਟਰਮੀਨਲਜ਼ ਦੇ ਲਈ, ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਰਿਸ਼ੀਕੇਸ਼, ਬਾਂਦਰਾ ਟਰਮੀਨਲਜ਼, ਗਾਂਧੀਧਾਮ, ਹਾਪੁਰ ਅਤੇ ਜਾਮਨਗਰ ਦੇ ਲਈ, ਜੰਮੂਤਵੀ ਤੋਂ ਕੋਟਾ ਅਤੇ ਨਵੀਂ ਦਿੱਲੀ ਦੇ ਲਈ ਗੱਡੀਆਂ ਚਲਾਈਆਂ ਜਾਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਸਾਂਝੇ ਕਰੋ ਵਿਚਾਰ
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            