ਹਫਤਿਆਂ ਬਾਅਦ ਫਿਰੋਜ਼ਪੁਰ ''ਚ ਹੋਏ ''ਸੂਰਜ ਦਰਸ਼ਨ'', ਲੋਕ ਬਾਗੋ-ਬਾਗ
Friday, Jan 03, 2020 - 10:13 AM (IST)

ਫਿਰੋਜ਼ਪੁਰ (ਸੰਨੀ ਚੋਪੜਾ) - ਪਿਛਲੇ ਲਗਾਤਾਰ 10-15 ਦਿਨਾਂ ਤੋਂ ਪੈ ਰਹੀ ਅੱਤ ਦੀ ਠੰਡ ਤੋਂ ਧੁੰਪ ਨਿਕਲਣ ਕਾਰਨ ਲੋਕਾਂ ਨੂੰ ਕੁਝ ਕੁ ਰਾਹਤ ਮਿਲੀ ਹੈ। ਵੱਖ-ਵੱਖ ਇਲਾਕਿਆਂ ਦੇ ਲੋਕਾਂ ਵਲੋਂ ਹਫਤਿਆਂ ਬਾਅਦ ਸੂਰਜ ਦੇ ਦਰਸ਼ਨ ਕੀਤੇ ਗਏ ਹਨ। ਧੁੰਦ ਤੋਂ ਬਾਅਦ ਨਿਕਲੀ ਧੁੱਪ ਦੀ ਲਿਸ਼ਕੋਰ ਨੇ ਲੋਕਾਂ ਦੇ ਚਿਹਰੇ 'ਤੇ ਚਮਕ ਲੈ ਆਉਂਦੀ ਹੈ। ਇਸੇ ਤਰਾਂ ਫਿਰੋਜ਼ਪੁਰ 'ਚ ਕਾਫੀ ਦਿਨਾਂ ਬਾਅਦ ਖਿੜ੍ਹੀ ਧੁੱਪ ਨਾਲ ਜਨ-ਜੀਵਨ ਮੁੜ ਪਟੜੀ 'ਤੇ ਆ ਗਿਆ ਹੈ, ਜਿਸ ਦੌਰਾਨ ਲੋਕਾਂ ਨੇ ਧੁੱਪ ਦਾ ਆਨੰਦ ਮਾਣਿਆ। ਬਦਲੇ ਮੌਸਮ ਨੂੰ ਫਸਲਾਂ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੂਰਾ ਉਤਰੀ ਭਾਰਤ ਜਾਨਲੇਵਾ ਠੰਡ ਦੀ ਲਪੇਟ 'ਚ ਆਇਆ ਹੋਇਆ ਹੈ। ਕਈ ਦਿਨਾਂ ਤੋਂ ਸੂਰਜ ਵੀ ਨਹੀਂ ਸੀ ਵਿਖਾਈ ਦਿੱਤਾ ਪਰ ਹੁਣ ਧੁੱਪ ਚੜ੍ਹਣ ਨਾਲ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਹਿਸੂਸ ਹੋ ਰਹੀ ਹੈ।