ਫਿਰੋਜ਼ਪੁਰ 'ਚ ਤੀਜੇ ਦਿਨ ਵੀ ਪੁਲਸ ਵਲੋਂ ਸਰਚ ਆਪ੍ਰੇਸ਼ਨ ਜਾਰੀ (ਵੀਡੀਓ)

Thursday, Dec 06, 2018 - 05:59 PM (IST)

ਫਿਰੋਜ਼ਪੁਰ (ਸਨੀ) - ਪੰਜਾਬ ਦੇ ਮਾਲਵੇ 'ਚ ਇਕ ਵਾਰ ਫਿਰ ਜ਼ਾਕਿਰ ਮੂਸਾ ਦੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਫਿਰੋਜ਼ਪੁਰ 'ਚ ਅੱਜ ਤੀਜੇ ਦਿਨ ਵੀ ਮਮਦੋਟ ਹਲਕੇ 'ਚ ਪੁਲਸ ਵਲੋਂ ਸਰਚ ਓਪਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕੀਤੀ ਹੋਈ ਹੈ। ਦੱਸ ਦੇਈਏ ਕਿ ਫਿਰੋਜ਼ਪੁਰ ਸਰਹੱਦੀ ਇਲਾਕਾ ਹੋਣ ਕਾਰਨ ਪੁਲਸ ਵਲੋਂ ਨਾਕੇਬੰਦੀ ਕਰਕੇ ਸ਼ਹਿਰ 'ਚ ਆਉਣ-ਜਾਣ ਵਾਲਿਆਂ ਸਾਰੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। 

PunjabKesari

ਆਈ.ਬੀ. ਨੇ ਪਹਿਲਾਂ ਵੀ ਪੰਜਾਬ ਦੇ ਜ਼ਿਲਾ ਫਿਰੋਜ਼ਪੁਰ 'ਚ ਜੈਸ਼ੇ ਮੁਹੰਮਦ ਦੇ 6-8 ਅੱਤਵਾਦੀ ਹੋਣ ਦਾ ਸ਼ੱਕ ਪ੍ਰਗਟਾਇਆ ਸੀ, ਜਿਸ ਤੋਂ ਬਾਅਦ ਭਾਰੀ ਮਾਤਰਾ 'ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਫਿਰੋਜ਼ਪੁਰ ਪੁਲਸ ਸਰਹੱਦ ਦੇ ਨਾਲ ਲੱਗਦੇ ਮਮਦੋਟ ਦੇ ਜੰਗਲਾਂ 'ਚ ਵੀ ਸਰਚ ਓਪਰੇਸ਼ਨ ਚਲਾਇਆ ਜਾ ਰਿਹਾ ਹੈ। ਭਾਰੀ ਮਾਤਰਾ 'ਚ ਪੁਲਸ ਫੋਰਸ ਵਲੋਂ ਭਾਰੀ ਮਾਤਰਾ 'ਚ ਜੰਗਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ।


author

rajwinder kaur

Content Editor

Related News