ਰੇਲ ਮੰਤਰਾਲਾ ਵੱਲੋਂ ਫਿਰੋਜ਼ਪੁਰ ਮੰਡਲ ਦੀਆਂ 6 ਜੋੜੀ ਸਪੈਸ਼ਲ ਐਕਸਪ੍ਰੈੱਸ ਬਹਾਲ ਕਰਨ ਦਾ ਐਲਾਨ

Thursday, Jun 17, 2021 - 09:24 PM (IST)

ਜੈਤੋ(ਰਘੂਨੰਦਨ ਪਰਾਸ਼ਰ)- ਫਿਰੋਜ਼ਪੁਰ ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਵੀਰਵਾਰ ਨੂੰ ਕਿਹਾ ਕਿ ਯਾਤਰੀਆਂ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਮੰਗਾਂ ਨੂੰ ਵੇਖਦੇ ਹੋਏ ਰੇਲ ਮੰਤਰਾਲੇ ਨੇ ਉੱਤਰੀ ਰੇਲਵੇ ਦੇ ਵੱਖ- ਵੱਖ ਮੰਡਲਾਂ 'ਚ ਰੇਲ ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਰੇਲ ਗੱਡੀਆਂ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਫਿਰੋਜ਼ਪੁਰ ਮੰਡਲ ਤੋਂ ਚੱਲਣ ਵਾਲੀਆਂ 6 ਜੋੜੀਆਂ ਰੇਲ ਗੱਡੀਆਂ ਬਹਾਲ ਕੀਤੀਆਂ ਜਾਣਗੀਆਂ, ਜਿਸ 'ਚ ਰੇਲ ਨੰਬਰ 02462 ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਸ਼੍ਰੀ ਸ਼ਕਤੀ ਐਕਸਪ੍ਰੈੱਸ ਸਪੈਸ਼ਲ 1 ਜੁਲਾਈ ਤੋਂ ਅਤੇ ਰੇਲ ਨੰਬਰ 02461 ਨਵੀਂ ਦਿੱਲੀ-ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ ਸ਼੍ਰੀ ਸ਼ਕਤੀ ਐਕਸਪ੍ਰੈੱਸ ਸਪੈਸ਼ਲ 2 ਜੁਲਾਈ ਤੋਂ ਬਹਾਲ ਕੀਤਾ ਜਾਵੇਗਾ, ਜਦੋਂਕਿ ਰੇਲ ਨੰਬਰ 02013 ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਸਪੈਸ਼ਲ 1 ਜੁਲਾਈ ਤੋਂ ਬਹਾਲ ਕੀਤੀ ਜਾਵੇਗੀ, ਰੇਲ ਨੰਬਰ 02014 ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ ਸਪੈਸ਼ਲ 2 ਜੁਲਾਈ ਤੋਂ, ਰੇਲ ਨੰਬਰ 04640 ਫਿਰੋਜ਼ਪੁਰ ਕੈਂਟ-ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਐਕਸਪ੍ਰੈੱਸ ਸਪੈਸ਼ਲ ਅਤੇ ਰੇਲ ਨੰਬਰ 04639 ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਐਕਸਪ੍ਰੈੱਸ ਸਪੈਸ਼ਲ ਫਿਰੋਜ਼ਪੁਰ ਛਾਉਣੀ 21 ਜੁਲਾਈ ਤੋਂ ਰੇਲ ਨੰਬਰ 02029 ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਸਪੈਸ਼ਲ ਅਤੇ ਰੇਲ ਨੰਬਰ 02030 ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ ਸਪੈਸ਼ਲ 2 ਜੁਲਾਈ ਤੋਂ ਰੇਲ ਨੰਬਰ 02265 ਦਿੱਲੀ ਸਰਾਹ ਰੋਹਿਲਾ-ਜੰਮੂ ਤਵੀ ਦੁਰੰਤੋ ਸਪੈਸ਼ਲ 2 ਜੁਲਾਈ ਅਤੇ ਰੇਲ ਨੰਬਰ 02266 ਜੰਮੂ ਤਵੀ-ਦਿੱਲੀ ਸਰਾਹ ਰੋਹਿਲਾ ਦੁਰੰਤੋ ਵਿਸ਼ੇਸ਼ 3 ਜੁਲਾਈ ਤੋਂ ਰੇਲ ਨੰਬਰ 04606 ਜੰਮੂ-ਤਵੀ-ਯੋਗਨਗਰੀ ਰਿਸ਼ੀਕੇਸ਼ ਐਕਸਪ੍ਰੈੱਸ ਵਿਸ਼ੇਸ਼ 4 ਜੁਲਾਈ ਤੋਂ ਅਤੇ ਰੇਲ ਨੰਬਰ 04605 ਯੋਗਨਗਰੀ ਰਿਸ਼ੀਕੇਸ਼ - ਜੰਮੂਤਵੀ ਐਕਸਪ੍ਰੈੱਸ ਸਪੈਸ਼ਲ 5 ਜੁਲਾਈ ਤੋਂ ਬਹਾਲ ਕੀਤੀ ਜਾਏਗੀ।


Bharat Thapa

Content Editor

Related News