ਸਰਚ ਮੁਹਿੰਮ ਦੌਰਾਨ ਫਿਰੋਜ਼ਪੁਰ ਜੇਲ੍ਹ ’ਚੋਂ ਬਰਾਮਦ ਹੋਏ ਮੋਬਾਈਲ ਫੋਨ, ਹੈੱਡਫੋਨ ਅਤੇ ਸਿਮ ਕਾਰਡ

Monday, Jul 05, 2021 - 04:33 PM (IST)

ਫਿਰੋਜ਼ਪੁਰ (ਕੁਮਾਰ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚੋਂ ਸਰਚ ਮੁਹਿੰਮ ਦੌਰਾਨ ਸਿਮ ਕਾਰਡ ਅਤੇ ਬੈਟਰੀ ਸਮੇਤ ਮੋਬਾਇਲ ਫੋਨ ਤੇ ਹੈੱਡਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਏਐਸਆਈ ਜੰਗ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਗੁਰਤੇਜ ਸਿੰਘ ਵੱਲੋਂ ਪੁਲਸ ਨੂੰ ਭੇਜੇ ਗਏ ਲਿਖਤੀ ਪੱਤਰ ਦੇ ਗੁਪਤ ਸੂਚਨਾ ਦੇ ਆਧਾਰ ’ਤੇ ਜਦੋਂ ਬੈਰਕ ਨੰਬਰ 4 ਦੀ ਤਲਾਸ਼ੀ ਲਈ ਗਈ ਤਾਂ ਓਥੋਂ ਕੱਚੀ ਜਗ੍ਹਾ ਵਿੱਚ ਇਕ ਲਾਵਾਰਸ ਮੋਬਾਇਲ ਫੋਨ ਟਚ ਸਕਰੀਨ ਵੀਵੋ ਕੰਪਨੀ ਦਾ, ਦੋ ਹੈੱਡਫੋਨ ਸਮੇਤ ਸਿੰਮ ਕਾਰਡ ਤੇ ਬੈਟਰੀ ਬਰਾਮਦ ਹੋਇਆ। ਇਸ ਬਰਾਮਦਗੀ ਨੂੰ ਲੈ ਕੇ ਪੁਲਸ ਵੱਲੋਂ ਥਾਣਾ ਸਿਟੀ ਫਿਰੋਜ਼ਪੁਰ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ
 
ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਲਾਹਣ ਸਮੇਤ 3 ਕਾਬੂ
ਸ਼ਹਿਰ ਦੇ ਚੌਕ ਜ਼ੀਰਾ ਗੇਟ ਦੇ ਨੇੜੇ, ਪਿੰਡ ਠੱਠਾ ਕਿਸ਼ਨ ਸਿੰਘ ਅਤੇ ਪਿੰਡ ਸੁੱਖੇਵਾਲਾ ਦੇ ਏਰੀਆ ਵਿੱਚ ਸੀ.ਆਈ.ਏ. ਸਟਾਫ ਫ਼ਿਰੋਜ਼ਪੁਰ, ਥਾਣਾ ਮੱਲਾਂਵਾਲਾ ਅਤੇ ਸਦਰ ਜ਼ੀਰਾ ਦੀ ਪੁਲਸ ਨੇ ਹੈਰੋਇਨ ਨਸ਼ੀਲੀਆਂ ਗੋਲੀਆਂ ਅਤੇ ਲਾਹਣ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੀਆਈਏ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਖਮੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਰੇਸ਼ਮ ਉਰਫ ਲਲਿਤ ਨੂੰ 12 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। 

ਪੜ੍ਹੋ ਇਹ ਵੀ ਖ਼ਬਰ -  ਪਾਕਿ ’ਚ ਸ਼ਰਮਨਾਕ ਘਟਨਾ : 11 ਸਾਲਾ ਬੱਚੇ ਨਾਲ ਸਮੂਹਿਕ ਬਦਫੈਲੀ ਕਰ ਬਣਾਈ ਵੀਡੀਓ, 20 ਲੱਖ ਲੈ ਕਰ ਦਿੱਤਾ ਕਤਲ

ਦੂਜੇ ਪਾਸੇ ਏ.ਐੱਸ.ਆਈ. ਸੁਰਿੰਦਰਪਾਲ ਸਿੰਘ ਅਤੇ ਏ.ਐੱਸ.ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕਰਦੇ ਹੋਏ ਪੁਲਸ ਨੇ ਬਲਦੇਵ ਸਿੰਘ ਉਰਫ ਅੰਬਾ ਨੂੰ 100 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏ.ਐੱਸ.ਆਈ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਰੇਡ ਕਰਦੇ ਹੋਏ ਪੁਲਸ ਨੇ 40 ਲੀਟਰ ਲਾਹਣ ਦੇ ਨਾਲ ਸੁਖਦੇਵ ਸਿੰਘ ਉਰਫ਼ ਸੁੱਖਾ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜ੍ਹੇ ਗਏ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਪੁਲਸ ਨੇ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਹਨ।

ਪੜ੍ਹੋ ਇਹ ਵੀ ਖ਼ਬਰ - ਵਿਦੇਸ਼ ਜਾਣ ਦੀ ਚਾਹਤ ’ਚ IELTS ਪਾਸ ਕੁੜੀ ਨਾਲ ਕਰਵਾਇਆ ਸੀ ਵਿਆਹ, ਹੁਣ ਗੱਲ ਵੀ ਨੀਂ ਕਰਦੀ (ਵੀਡੀਓ)


rajwinder kaur

Content Editor

Related News