ਫਿਰੋਜ਼ਪੁਰ: ਹਰੀਕੇ ਹੈਡ ਤੋਂ ਛੱਡਿਆ 1 ਲੱਖ 5 ਹਜ਼ਾਰ ਕਿਊਸਿਕ ਪਾਣੀ

08/19/2019 3:17:47 PM

ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਵਿਖੇ ਹਰੀਕੇ ਹੈੱਡ ਦੇ 31 ਗੇਟਾਂ 'ਚੋਂ 26 ਗੇਟ ਖੋਲ੍ਹ ਕੇ ਅੱਜ 1 ਲੱਖ 5 ਹਜ਼ਾਰ ਕਿਊਸਿਕ ਪਾਣੀ ਸਤਲੁਜ ਦਰਿਆ ਹੁਸੈਨੀਵਾਲਾ ਹੈੱਡ 'ਚ ਛੱਡਿਆ ਜਾ ਰਿਹਾ ਹੈ। ਪਾਣੀ ਦਾ ਪੱਧਰ ਵੱਧ ਜਾਣ ਕਾਰਨ ਇਸ ਸਮੇਂ ਲੋਕਾਂ ਅਤੇ ਕਿਸਾਨਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਾਣੀ ਦੇ ਸਬੰਧ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਮੁਕੇਸ਼ ਗੋਇਲ ਨੇ ਕਿਹਾ ਕਿ ਇਸ ਸਮੇਂ 1 ਲੱਖ 15 ਹਜ਼ਾਰ ਕਿਊਸਿਕ ਪਾਣੀ ਸਾਡੇ ਕੋਲ ਪਹੁੰਚ ਰਿਹਾ ਹੈ, ਜਿਸ 'ਚੋਂ ਅਸੀਂ 1 ਲੱਖ 5 ਹਜ਼ਾਰ ਕਿਊਸਿਕ ਪਾਣੀ ਛੱਡ ਰਹੇ ਹਾਂ। ਇਸ ਪਾਣੀ ਨੂੰ ਦਿਨ ਅਤੇ ਰਾਤ ਦੇ ਸਮੇਂ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਾਣੀ ਤੋਂ ਇਲਾਵਾ ਅਜੇ ਪੌਣੇ 2 ਲੱਖ ਕਿਊਸਿਕ ਪਾਣੀ ਹੋਰ ਪਿੱਛੋ ਆਉਣ ਦੀ ਉਮੀਦ ਹੈ। ਉਹ ਮੰਗ ਦੇ ਆਧਾਰ 'ਤੇ ਨਹਿਰਾਂ 'ਚ ਪਾਣੀ ਛੱਡ ਰਹੇ ਹਨ।  

PunjabKesari


rajwinder kaur

Content Editor

Related News