ਯਾਤਰੀਆਂ ਲਈ ਅਹਿਮ ਖ਼ਬਰ: ਪੰਜਾਬ ''ਚ ਇਸ ਰੂਟ ''ਤੇ 5 ਦਿਨਾਂ ਲਈ ਰੇਲ ਆਵਾਜਾਈ ਰਹੇਗੀ ਬੰਦ

Friday, Sep 15, 2023 - 06:44 PM (IST)

ਫਿਰੋਜ਼ਪੁਰ (ਮਲਹੋਤਰਾ): ਸਿਟੀ ਅਤੇ ਕੈਂਟ ਨੂੰ ਜੋੜਣ ਵਾਲੇ ਪੁਲ ਨੂੰ ਉਚਾ ਚੁੱਕਣ ਦੇ ਲਈ ਰੇਲ ਵਿਭਾਗ 21 ਸਤੰਬਰ ਤੋਂ 25 ਸਤੰਬਰ ਤੱਕ ਫਿਰੋਜ਼ਪੁਰ ਕੈਂਟ-ਫਾਜ਼ਿਲਕਾ ਵਿਚਾਲੇ ਰੇਲ ਆਵਾਜਾਈ ਬੰਦ ਕਰਨ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਇਲੈਕਟ੍ਰਿਕ ਲਾਈਨਾਂ ਜੋੜਨ ਲਈ ਰੇਲਵੇ ਪੁਲ ਨੂੰ ਉਚਾ ਚੁੱਕਿਆ ਜਾਣਾ ਜ਼ਰੂਰੀ ਹੈ, ਜਿਸ ਲਈ ਇਸ ਨੂੰ 17 ਸਤੰਬਰ ਤੋਂ 120 ਦਿਨ ਦੇ ਲਈ ਆਮ ਲੋਕਾਂ ਦੀ ਆਵਾਜਾਈ ਲਈ ਬੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਬਾਕਸਿੰਗ ਖਿਡਾਰਨ ਨਾਲ ਸਰੀਰਕ ਸੰਬੰਧ ਬਣਾਉਣ ਮਗਰੋਂ ਕਰਵਾ 'ਤਾ ਗਰਭਪਾਤ, ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸੇ ਦੌਰਾਨ 21 ਸਤੰਬਰ ਤੋਂ ਕੈਂਟ ਸਟੇਸ਼ਨ ਤੋਂ ਫਾਜ਼ਿਲਕਾ ਟਰੈਕ ’ਤੇ ਬਲਾਕ ਲਿਆ ਜਾ ਰਿਹਾ ਹੈ। ਇਸ ਬਲਾਕ ਦੌਰਾਨ ਕੈਂਟ ਸਟੇਸ਼ਨ ਤੋਂ ਹਨੂੰਮਾਨਗੜ੍ਹ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 14601-14602 ਨੂੰ 21 ਤੋਂ 25 ਸਤੰਬਰ ਤੱਕ ਰੱਦ ਰੱਖਿਆ ਜਾਵੇਗਾ। ਫਿਰੋਜ਼ਪੁਰ ਕੈਂਟ-ਫਾਜ਼ਿਲਕਾ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04627 ਅਤੇ 06988 ਨੂੰ ਵੀ 21 ਤੋਂ 25 ਸਤੰਬਰ ਤੱਕ ਰੱਦ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਉਜਾੜ 'ਤਾ ਪਰਿਵਾਰ, ਪਤਨੀ ਦੀਆਂ ਹਰਕਤਾਂ ਤੋਂ ਤੰਗ ਪਤੀ ਨੇ ਗਲ ਲਾਈ ਮੌਤ

ਮੁਸਾਫਰਾਂ ਦੀ ਸਹੂਲਤ ਨੂੰ ਦੇਖਦੇ ਹੋਏ ਗੱਡੀ ਨੰਬਰ 06989 ਅਤੇ 04491 ਨੂੰ 23 ਅਤੇ 24 ਸਤੰਬਰ ਨੂੰ ਫਾਜ਼ਿਲਕਾ ਤੋਂ ਫਿਰੋਜ਼ਪੁਰ ਸਿਟੀ ਸਟੇਸ਼ਨ ਤੱਕ ਚਲਾਇਆ ਜਾਵੇਗਾ ਅਤੇ ਇਹ ਗੱਡੀਆਂ ਕੈਂਟ ਸਟੇਸ਼ਨ ’ਤੇ ਨਹੀਂ ਆਉਣਗੀਆਂ। ਇਸੇ ਤਰ੍ਹਾਂ ਗੱਡੀ ਨੰਬਰ 04643, 06987 ਨੂੰ ਵੀ 24 ਅਤੇ 25 ਸਤੰਬਰ ਨੂੰ ਸਿਰਫ਼ ਸਿਟੀ ਸਟੇਸ਼ਨ ਤੱਕ ਚਲਾਉਂਦੇ ਹੋਏ ਇਥੋਂ ਹੀ ਵਾਪਸ ਮੋੜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-  CM ਮਾਨ ਤੇ ਕੇਜਰੀਵਾਲ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕੀਤੇ ਕਈ ਵੱਡੇ ਐਲਾਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News