ਕੂੜੇ ਦੀ ਸਾਂਭ-ਸੰਭਾਲ ਲਈ ਫਿਰੋਜ਼ਪੁਰ ਦੀ ਧੀ ਨੇ ਬਣਾਇਆ ਇਕ ਅਨੋਖਾ ਮਾਡਲ (ਤਸਵੀਰਾਂ)

02/19/2020 5:14:44 PM

ਫਿਰੋਜ਼ਪੁਰ (ਸੰਨੀ) - ਸਰਹੱਦੀ ਜ਼ਿਲਾ ਫਿਰੋਜ਼ਪੁਰ ’ਚ ਰਹਿ ਰਹੀ ਮਜ਼ਦੂਰ ਦੀ ਧੀ ਤਾਨੀਆ ਨੇ ਕੂੜੇ ਦੀ ਸਾਂਭ-ਸੰਭਾਲ ਨੂੰ ਮੁੱਦੇਨਜ਼ਰ ਰੱਖਦੇ ਹੋਏ ਇਕ ਅਜਿਹਾ ਮਾਡਲ ਤਿਆਰ ਕੀਤਾ, ਜਿਸ ਨਾਲ ਉਸ ਨੇ ਆਪਣੀ ਵੱਖਰੀ ਪਛਾਣ ਕਾਇਮ ਕਰ ਲਈ। ਤਾਨੀਆ ਦੇ ਇਸ ਮਾਡਲ ਦੇ ਸਦਕਾ ਉਸ ਨੂੰ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਹੁਣ ਭਾਰਤ ਸਰਕਾਰ ਵਲੋਂ ਉਸ ਨੂੰ ਜਾਪਾਨ ਭੇਜਿਆ ਜਾ ਰਿਹਾ ਹੈ। ਤਾਨੀਆ ਨੇ ਦੁਨੀਆ ਦਾ ਸਭ ਤੋਂ ਅਨੋਖਾ ਕੂੜੇਦਾਨ ਬਣਾ ਕੇ ਜ਼ਿਲੇ ਦੇ ਨਾਲ-ਨਾਲ ਆਪਣਾ, ਆਪਣੇ ਸਕੂਲ ਦਾ ਨਾਂ ਅਤੇ ਪਰਿਵਾਰ ਦਾ ਨਾਂ ਪੂਰੇ ਦੇਸ਼ 'ਚ ਰੌਸ਼ਨ ਕਰ ਦਿੱਤਾ ਹੈ। 

PunjabKesari

ਜਾਣਕਾਰੀ ਅਨੁਸਾਰ ਸਫਾਈ ਮੁਹਿੰਮ ਨੂੰ ਧਿਆਨ ’ਚ ਰੱਖਦੇ ਹੋਏ ਤਾਨਿਆ ਨੇ ਕੂੜੇ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਇਕ ਅਜਿਹਾ ਕੂੜੇਦਾਨ ਤਿਆਰ ਕੀਤਾ ਹੈ, ਜਿਸ ’ਚ ਪਏ ਕੂੜੇ ਨੂੰ ਹੱਥ ਲਗਾਉਣ ਦੀ ਲੋੜ ਨਹੀਂ। ਕੂੜੇਦਾਨ ’ਚ ਕੂੜਾ ਭਰ ਜਾਣ ’ਤੇ ਟਰੱਕ ਉਸ ਕੋਲ ਆਪ ਆਵੇਗਾ, ਜਿਸ ’ਚ ਵੱਖ-ਵੱਖ ਡੱਬੇ ਬਣੇ ਹੋਣਗੇ। ਉਕਤ ਸਾਰੇ ਬਾਕਸਾਂ ’ਚ ਕੂੜਾ ਆਪਣੇ ਆਪ ਭਰ ਜਾਵੇਗਾ, ਜਿਸ ਦੌਰਾਨ ਕੂੜੇ ਨੂੰ ਹੱਥ ਲਗਾਉਣ ਦੀ ਲੋੜ ਨਹੀਂ ਪਵੇਗੀ। ਦੱਸ ਦੇਈਏ ਕਿ ਇਸ ਮਾਡਲ ਦੇ ਕਾਰਨ ਤਾਨੀਆ ਦੇ ਕਈ ਪ੍ਰਤੀਯੋਗਤਾਵਾਂ ’ਤੇ ਜਿੱਤ ਵੀ ਹਾਸਲ ਕੀਤੀ, ਜਿਸ ਸਦਕਾ ਉਸ ਨੂੰ ਹੁਣ ਇਸਰੋ ਜਾਣ ਦਾ ਮੌਕਾ ਮਿਲਿਆ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਤਾਨੀਆ ਦੀ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਸਰਕਾਰ ਨੇ ਪੂਰੇ ਪੰਜਾਬ 'ਚੋਂ ਤਾਨੀਆ ਦੀ ਚੋਣ ਕੀਤੀ ਹੈ, ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

PunjabKesari


rajwinder kaur

Content Editor

Related News