ਫਿਰੋਜ਼ਪੁਰ : ਵਿਆਹੁਤਾ ਦੀ ਬੈੱਡ 'ਚੋਂ ਮਿਲੀ ਖੂਨ ਨਾਲ ਲਥਪਥ ਲਾਸ਼ (ਵੀਡੀਓ)

Wednesday, Nov 28, 2018 - 05:28 PM (IST)

ਫਿਰੋਜ਼ਪੁਰ (ਕੁਮਾਰ, ਮਨਦੀਪ) - ਬੀਤੀ ਦੇਰ ਰਾਤ ਫਿਰੋਜ਼ਪੁਰ ਦੀ ਬਸਤੀ ਟੈਂਕਾਂ ਵਾਲੀ 'ਚ ਕਰੀਬ 26 ਸਾਲਾ ਇਕ ਵਿਆਹੁਤਾ ਦੀ ਬੈੱਡ ਦੇ ਬਾਕਸ 'ਚੋਂ ਖੂਨ ਨਾਲ ਲੱਥ-ਪੱਥ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਪੂਜਾ ਵਜੋਂ ਹੋਈ ਹੈ, ਜਿਸ ਦਾ ਮੂੰਹ 'ਚ ਕਪੜਾ ਪਾ ਕੇ, ਨੱਕ ਅਤੇ ਹੱਥ ਬਨ੍ਹ ਕੇ ਕਤਲ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਓ. ਇੰਸਪੈਕਟਰ ਜਸਵੀਰ ਸਿੰਘ ਦੀ ਅਗਵਾਈ 'ਚ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਘਟਨਾ ਸਥਾਨ 'ਤੇ ਪਹੁੰਚ ਗਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਮ੍ਰਿਤਕ ਪੂਜਾ ਦੇ ਪਤੀ ਮਨਮੋਹਨ ਠਾਕੁਰ ਪੁੱਤਰ ਸੁਭਾਸ਼ ਠਾਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਗਲੀ ਨੰਬਰ 24/3 ਮਕਾਨ ਨੰਬਰ-529 'ਚ ਰਹਿੰਦਾ ਸੀ। ਉਨ੍ਹਾਂ ਦਾ ਕੋਈ ਬੱਚਾ ਨਹੀਂ ਸੀ। ਬੀਤੇ ਦਿਨ ਉਹ ਸਵੇਰੇ 10 ਵਜੇ ਕੰਮ 'ਤੇ ਚਲਾ ਗਿਆ ਸੀ ਅਤੇ ਜਦ ਉਹ ਸ਼ਾਮ 6 ਵਜੇ ਘਰ ਵਾਪਸ ਆਇਆ ਤਾਂ ਉਸ ਦੀ ਪਤਨੀ ਘਰ 'ਚ ਨਹੀਂ ਸੀ। ਉਸ ਨੇ ਆਲੇ-ਦੁਆਲੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਕੋਲੋਂ ਪੁੱਛਗਿੱਛ ਕੀਤੀ ਪਰ ਉਹ ਨਹੀਂ ਮਿਲੀ। ਇਸ ਤੋਂ ਬਾਅਦ ਮਨਮੋਹਨ ਗੁਆਂਢੀਆਂ ਦੀ ਮਦਦ ਨਾਲ ਰਸੋਈ ਦੀ ਖਿੜਕੀ ਤੋੜ ਕੇ ਆਪਣੇ ਕਮਰੇ 'ਚ ਦਾਖਲ ਹੋ ਗਿਆ, ਉਸ ਨੇ ਦੇਖਿਆ ਕਿ ਪੂਜਾ ਘਰ ਵੀ ਨਹੀਂ ਹੈ। 

PunjabKesari

ਫਿਰ ਉਸ ਦੇ ਮਨ 'ਚ ਆਪਣੇ ਘਰ 'ਚ ਰੱਖੇ ਗਹਿਣੇ ਅਤੇ ਸਾਮਾਨ ਦੀ ਤਲਾਸ਼ੀ ਲੈਣ ਦਾ ਵਿਚਾਰ ਆਇਆ, ਜਿਸ ਦੇ ਲਈ ਉਸ ਨੇ ਜਿਵੇਂ ਬੈੱਡ ਖੋਲ੍ਹਿਆ ਤਾਂ ਉਸ 'ਚੋਂ ਪੂਜਾ ਦੀ ਲਾਸ਼ ਬਰਾਮਦ ਹੋਈ। ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। ਉਸ ਨੇ ਦੱਸਿਆ ਕਿ ਕਾਤਲ ਨੇ ਬੜੀ ਹੀ ਬੇਰਹਿਮੀ ਨਾਲ ਪੂਜਾ ਦਾ ਮੂੰਹ ਬੰਨ ਕੇ ਉਸ ਦਾ ਗਲਾ ਵੱਢ ਕੇ ਉਸ ਦਾ ਕਤਲ ਕੀਤਾ ਹੈ। ਪੂਜਾ ਦੇ ਪਤੀ ਮੁਤਾਬਕ ਉਨ੍ਹਾਂ ਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ ਅਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।


author

rajwinder kaur

Content Editor

Related News