ਫਿਰੋਜ਼ਪੁਰ ਦੇ ਜਵਾਨ ਦੀ ਟ੍ਰੇਨਿੰਗ ਦੌਰਾਨ ਯੂ.ਪੀ. 'ਚ ਮੌਤ
Saturday, Oct 26, 2019 - 01:05 PM (IST)
ਫਿਰੋਜ਼ਪੁਰ (ਕੁਮਾਰ, ਮਨਦੀਪ)—ਫਿਰੋਜ਼ਪੁਰ ਦੇ ਪਿੰਡ ਕਾਕੂ ਵਾਲਾ 'ਚ ਰਹਿਣ ਵਾਲੇ ਆਰਮੀ 'ਚ ਤਾਇਨਾਤ ਜਵਾਨ ਜਸਵਿੰਦਰ ਸਿੰਘ ਦੀ ਯੂ.ਪੀ. 'ਚ ਆਰਮੀ ਦੀ ਟ੍ਰੇਨਿੰਗ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਕਰੀਬ 8 ਮਹੀਨੇ ਪਹਿਲਾਂ ਹੀ ਫੌਜ 'ਚ ਭਰਤੀ ਹੋਇਆ ਸੀ ਅਤੇ ਉਸ ਦੀ ਹੁਣ ਯੂ.ਪੀ. 'ਚ ਟ੍ਰੇਨਿੰਗ ਚੱਲ ਰਹੀ ਸੀ ਅਤੇ ਕੱਲ ਰਾਤ ਆਰਮੀ ਨੇ ਉਸ ਦੇ ਘਰ ਵਾਲਿਆਂ ਨੂੰ ਜਸਵਿੰਦਰ ਸਿੰਘ ਦੀ ਟ੍ਰੇਨਿੰਗ ਦੌਰਾਨ ਮੌਤ ਹੋਣ ਦੀ ਸੂਚਨਾ ਦਿੱਤੀ ਹੈ। ਜਸਵਿੰਦਰ ਸਿੰਘ ਦੀ ਮੌਤ ਦੀ ਸੂਚਨਾ ਮਿਲਣ ਦੇ ਬਾਅਦ ਘਰ ਪਿੰਡ ਅਤੇ ਨੇੜੇ-ਤੇੜੇ ਦੇ ਇਲਾਕੇ 'ਚ ਮਾਤਮ ਦਾ ਮਾਹੌਲ ਹੈ।