550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢਿਆ ਗਿਆ ਮਹਾਨ ਨਗਰ ਕੀਰਤਨ

Friday, Oct 18, 2019 - 06:29 PM (IST)

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢਿਆ ਗਿਆ ਮਹਾਨ ਨਗਰ ਕੀਰਤਨ

ਫਿਰੋਜ਼ਪੁਰ (ਸੰਨੀ, ਕੁਮਾਰ, ਮਨਦੀਪ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਾਮਦਾਸਪੁਰੀ ਅਰਮਾਨਪੁਰਾ ਆਸਲ ਤੋਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਕੱਢਿਆ ਗਿਆ। ਪੰਜ ਪਿਆਰਿਆਂ ਦੀ ਅਗਵਾਈ 'ਚ ਕੱਢਿਆ ਗਿਆ ਨਗਰ ਕੀਰਤਨ ਗੁਰੂ ਰਾਮਦਾਸ ਪਬਲਿਕ ਸਕੂਲ, ਸ਼ਾਹਦੀਨ ਵਾਲਾ ਰੋਡ ਤੋਂ ਸਾਂਦੇ ਹਾਸ਼ਮ, ਸ਼ੇਰ ਖਾਂ, ਜ਼ੀਰਾ ਰੋਡ, ਮੱਖੂ, ਲੋਹੀਆਂ ਦੇ ਰਸਤੇ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚਿਆ। ਇਸ ਵਿਸ਼ਾਲ ਅਤੇ ਮਹਾਨ ਨਗਰ ਕੀਰਤਨ 'ਚ ਸੰਤ ਸਮਾਜ ਨੇ ਸਾਰਾ ਦਿਨ ਹਾਜ਼ਰੀ ਭਰੀ, ਜਿਸ 'ਚ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਪੰਥ ਦਲ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਸੰਤ ਬਾਬਾ ਬਲਵੀਰ ਸਿੰਘ ਸੀਚੇ ਵਾਲੇ, ਬਾਬਾ ਗੁਰਸੇਵਕ ਸਿੰਘ ਸ਼ੀਹਣੀ ਸਾਹਿਬ ਵਾਲੇ, ਬਾਬਾ ਹਰੀ ਸਿੰਘ ਜ਼ੀਰੇ ਵਾਲੇ, ਸੰਤ ਬਾਬਾ ਬੋਹੜ ਸਿੰਘ ਗੁਰਦੁਆਰਾ ਛੱਪੜੀ ਸਾਹਿਬ ਪਿੰਡ ਤੂਤ, ਸੰਤ ਬਾਬਾ ਸੁੱਚਾ ਸਿੰਘ ਗੁਰਦੁਆਰਾ ਬਾਠ ਨਾਨਕਸਰ ਛਾਂਗਾ ਖੁਰਦ, ਸੰਤ ਬਾਬਾ ਦਰਸ਼ਨ ਸਿੰਘ ਢਾਬਸਰ ਬੋਰੀ ਵਾਲੇ ਤੋਂ ਇਲਾਵਾ ਹੋਰ ਬਹੁਤ ਸਾਰੇ ਮਹਾਪੁਰਸ਼ ਹਾਜ਼ਰ ਸਨ।

ਇਸ ਮੌਕੇ ਰਾਗੀ ਢਾਡੀ ਅਤੇ ਕਵੀਸ਼ਰ ਜਥਿਆਂ ਨੇ ਆਪਣੀ ਬਾਣੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਵੱਖ-ਵੱਖ ਪਿੰਡਾਂ 'ਚ ਸੋਹਣੇ ਸਵਾਗਤੀ ਗੇਟ ਸਜਾਏ ਹੋਏ ਸਨ ਅਤੇ ਪਿੰਡਾਂ ਦੀਆਂ ਸੰਗਤਾਂ ਵਲੋਂ ਖੀਰ, ਫਰੂਟ, ਪਕੌੜਿਆਂ, ਮਠਿਆਈਆਂ ਦੇ ਲੰਗਰ ਲਾਏ ਗਏ।


author

rajwinder kaur

Content Editor

Related News