ਫਿਰੋਜ਼ਪੁਰ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਤੋਂ ਪ੍ਰਭਾਵਿਤ 15 ਦੀ ਰਿਪੋਰਟ ਆਈ ਨੈਗੇਟਿਵ

Monday, Apr 20, 2020 - 11:33 AM (IST)

ਫਿਰੋਜ਼ਪੁਰ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਤੋਂ ਪ੍ਰਭਾਵਿਤ 15 ਦੀ ਰਿਪੋਰਟ ਆਈ ਨੈਗੇਟਿਵ

ਫਿਰੋਜ਼ਪੁਰ (ਕੁਮਾਰ, ਹਰਚਰਨ ਸਿੰਘ ਸਾਮਾ, ਬਿੱਟੂ) : ਏ.ਸੀ.ਪੀ. ਲੁਧਿਆਣਾ ਅਨਿਲ ਕੁਮਾਰ ਕੋਹਲੀ ਨਾਲ ਡਰਾਈਵਰ ਵਜੋਂ ਸੇਵਾ ਨਿਭਾਅ ਰਹੇ ਫਿਰੋਜ਼ਪੁਰ ਦੇ ਪਿੰਡ ਵਾੜਾ ਭਾਈ ਕਾ ਦੇ ਵਸਨੀਕ ਦੀ ਕੋਰੋਨਾ ਰਿਪੋਟ ਪਾਜ਼ੇਟਿਵ ਆਈ ਸੀ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਕਤ ਮਰੀਜ਼ ਦੇ ਸਪੰਰਕ ’ਚ ਆਏ ਸਾਰੇ ਲੋਕਾਂ ਦਾ ਟੈਸਟ ਲਿਆ ਗਿਆ। ਫਿਰੋਜ਼ਪੁਰ ਜ਼ਿਲੇ ’ਚ ਹੁਣ ਵਾਸਤੇ ਰਾਹਤ ਦੀ ਖਬਰ ਇਹ ਹੈ ਕਿ ਪਰਮਜੋਤ ਸਿੰਘ ਦੇ ਸੰਪਰਕ ਵਿਚ ਆਏ ਲੋਕਾਂ ਦੇ ਭੇਜੇ ਗਏ 35 ਸੈਂਪਲਾਂ ਵਿਚੋਂ 15 ਸੈਂਪਲ ਦੀ ਰਿਪੋਰਟ ਨੈਗੇਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਰਿਪੋਰਟ ’ਚ ਉਸਦੇ ਨਜ਼ਦੀਕੀਆਂ ਦੀਆਂ ਰਿਪੋਰਟਾਂ ਵੀ ਸ਼ਾਮਲ ਹਨ, ਜਦਕਿ ਪਰਿਵਾਰਕ ਮੈਬਰਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਖੁਸ਼ਖਬਰੀ : 9ਵੀਂ ਤੋਂ 12ਵੀਂ ਕਲਾਸ ਦਾ ਸਿਲੇਬਸ ਘੱਟ ਕਰਨ ਦੀ ਤਿਆਰੀ ’ਚ CBSE

ਪੜ੍ਹੋ ਇਹ ਵੀ ਖਬਰ - ਲਾਕਡਾਊਨ ਕਾਰਨ ਭਾਰਤ 'ਚ ਫਸੇ ਕੈਨੇਡਾ ਦੇ 208 ਯਾਤਰੀ ਵਾਪਸ ਭੇਜੇ 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਭੇਜੀਆਂ ਗਈਆਂ ਰਿਪੋਰਟ ਵਿਚੋਂ 15 ਜਣਿਆਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਰਾਹਤ ਮਿਲੀ ਹੈ। ਉਨ੍ਹਾਂ ਆਖਿਆ ਕਿ ਬਾਕੀ ਰਿਪੋਰਟਾਂ ਦੀ ਵੀ ਅੱਜ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਪ੍ਭਜੋਤ ਸਿੰਘ ਦੇ ਟੈਸਟ ਲੈਣ ਤੋਂ ਬਾਅਦ ਸਿਹਤ ਵਿਭਾਗ ਲੁਧਿਆਣਾ ਵਲੋਂ ਪ੍ਰਭਜੋਤ ਸਿੰਘ ਨੂੰ ਉਸਦੇ ਪਿੰਡ ਵਾੜਾ ਭਾਈ ਕਾ ਵਿਖੇ ਇਕਾਂਤਵਾਸ ਕੀਤਾ ਸੀ ਪਰ ਪ੍ਰਭਜੋਤ ਸਿੰਘ ਘਰ ਵਿਚ ਰਹਿਣ ਦੀ ਥਾਂ ਇਲਾਕੇ ਵਿਚ ਘੁੰਮਦਾ ਰਿਹਾ। ਰਿਪੋਰਟ ਪਾਜ਼ੇਟਿਵ ਆਉਣ ’ਤੇ ਫਿਰੋਜ਼ਪੁਰ ਵਿਚ ਸੰਜੀਦਾ ਮਾਹੌਲ ਬਣ ਗਿਆ ਤੇ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਵਾੜਾ ਭਾਈ ਕਾ ਨੂੰ ਸੀਲ ਕਰਕੇ ਸੰਪਰਕ ਵਿਚ ਆਏ ਲੋਕਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ - ਪਟਿਆਲਾ ਜ਼ਿਲੇ ’ਚ ਇਨ੍ਹਾਂ 3 ਥਾਵਾਂ ਨੂੰ ਐਲਾਨੀਆਂ ਹਾਟਸਪਾਟ

ਪੜ੍ਹੋ ਇਹ ਵੀ ਖਬਰ - ਕਰਫਿਊ ਦੌਰਾਨ ਅੱਜ ਦਿੱਤੀ ਜਾਣ ਵਾਲੀ ਰਾਹਤ ਕੀ ਜ਼ਿਲੇ ’ਚ ‘ਕੋਰੋਨਾ’ ਨੂੰ ਦੇਵੇਗੀ ਦਸਤਕ ਜਾਂ ਫਿਰ...?     


author

rajwinder kaur

Content Editor

Related News