ਤਲਾਸ਼ੀ ਦੌਰਾਨ ਫਿਰੋਜ਼ਪੁਰ ਦੀ ਕੇਂਦਰੀ ਜੇਲ ''ਚੋਂ ਮਿਲੇ 4 ਮੋਬਾਇਲ ਫੋਨ
Monday, Jan 06, 2020 - 03:54 PM (IST)
ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚੋਂ ਤਲਾਸ਼ੀ ਦੌਰਾਨ ਕਰਮਚਾਰੀਆਂ ਨੂੰ 4 ਮੋਬਾਇਲ ਫੋਨ ਬਰਾਮਦ ਹੋਏ ਹਨ। ਥਾਣਾ ਸਿਟੀ ਫਿਰੋਜ਼ਪੁਰ ਨੇ ਜੇਲ ਅਧਿਕਾਰੀਆਂ ਵਲੋਂ ਮਿਲੀਆਂ ਵੱਖ-ਵੱਖ ਸ਼ਿਕਾਇਤਾਂ ਦੇ ਅਧਾਰ 'ਤੇ 1 ਕੈਦੀ ਅਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲੇ ਦਰਜ ਕਰ ਦਿੱਤੇ। ਜਾਣਕਾਰੀ ਦਿੰਦੇ ਹੋਏ ਹੋਲਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ ਅਧਿਕਾਰੀਆਂ ਨੇ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਤਲਾਸ਼ੀ ਦੌਰਾਨ ਕੈਦੀ ਜਗਪ੍ਰੀਤ ਸਿੰਘ ਕੋਲੋ 1 ਮੋਬਾਇਲ ਫੋਨ ਮਾਰਕਾ ਸੈਮਸੰਗ ਸਮੇਤ ਬੈਟਰੀ ਤੇ ਸਿਮ ਕਾਰਡ ਬਰਾਮਦ ਹੋਇਆ ਹੈ। ਜਦਕਿ ਪੁਰਾਣੀ ਬੈਰਕ ਨੰ: 3 ਦੀ ਤਲਾਸ਼ੀ ਦੌਰਾਨ 1 ਸੈਮਸੰਗ ਦਾ ਮੋਬਾਇਲ, ਬੈਰਕ ਨੰਬਰ-6 ਦੀ ਕੰਧ ਦੀ ਦਰਾੜ ਤੇ ਲਵਾਰਿਸ ਬੈਗ 'ਚੋਂ 1-1 ਮੋਬਾਇਲ ਫੋਨ ਬਰਾਮਦ ਹੋਇਆ ਹੈ। ਪੁਲਸ ਮੁਲਾਜ਼ਮਾਂ ਨੇ ਮੋਬਾਇਲਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।