ਲੋਕਾਂ ਨੂੰ ਸਤਾਅ ਰਿਹਾ ਕਰਫਿਊ ਦਾ ਡਰ

Tuesday, Aug 22, 2017 - 03:16 AM (IST)

ਲੋਕਾਂ ਨੂੰ ਸਤਾਅ ਰਿਹਾ ਕਰਫਿਊ ਦਾ ਡਰ

ਬਠਿੰਡਾ,   (ਬਲਵਿੰਦਰ)-  25 ਅਗਸਤ ਨੂੰ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਸਿੰਘ ਨਾਲ ਸੰਬੰਧਿਤ ਕੇਸ ਦਾ ਫੈਸਲਾ ਆਉਣਾ ਹੈ, ਜੋ ਕਿ ਸੀ.ਬੀ.ਆਈ. ਕੋਰਟ ਪੰਚਕੂਲਾ ਵਿਖੇ ਚੱਲ ਰਿਹਾ ਹੈ। ਇਸ ਕੇਸ ਨੂੰ ਲੈ ਕੇ ਪੰਜਾਬ ਅੰਦਰ ਤਣਾਅਪੂਰਨ ਮਾਹੌਲ ਬਣ ਚੁੱਕਾ ਹੈ, ਜਦਕਿ ਆਮ ਲੋਕਾਂ ਦੀ ਧਾਰਨਾ ਹੈ ਕਿ 25 ਅਗਸਤ ਨੂੰ ਕਰਫਿਊ ਵੀ ਲੱਗ ਸਕਦਾ ਹੈ। ਜਿਥੇ ਉੱਚ ਅਧਿਕਾਰੀ ਇਸ ਨੂੰ ਸਿੱਖਾਂ ਤੇ ਡੇਰਾ ਪ੍ਰੇਮੀਆਂ ਦਾ ਵਿਵਾਦ ਬਣਾਉਣ 'ਤੇ ਤੁਲੇ ਹੋਏ ਹਨ, ਉਥੇ ਸਿੱਖ ਆਗੂ ਇਸ ਨੂੰ ਕੇਂਦਰ ਸਰਕਾਰ ਦੀ ਸਿੱਖ ਵਿਰੋਧੀ ਚਾਲ ਕਰਾਰ ਦੇ ਰਹੇ ਹਨ। 
ਜਥੇਦਾਰ (ਸਰਬੱਤ ਖਾਲਸਾ) ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਕਿਸੇ ਸਾਧਵੀ ਦਾ ਸਰੀਰਕ ਸ਼ੋਸ਼ਣ ਹੋਇਆ, ਜਿਸ ਦਾ ਦੋਸ਼ ਡੇਰਾ ਮੁਖੀ 'ਤੇ ਹੈ। ਜਦਕਿ ਇਹ ਕੇਸ ਸੀ.ਬੀ.ਆਈ. ਕੋਰਟ ਵਿਚ ਹੈ ਤੇ ਮਾਣਯੋਗ ਜੱਜ ਨੇ ਫੈਸਲਾ ਸੁਣਾਉਣਾ ਹੈ। ਇਸ ਵਿਚ ਸਿੱਖ ਧਰਮ ਜਾਂ ਸਿੱਖ ਸੰਗਤਾਂ ਦਾ ਜ਼ਿਕਰ ਕਿਤੇ ਵੀ ਨਹੀਂ ਆਉਂਦਾ ਹੈ ਤੇ ਨਾ ਸਿੱਖਾਂ ਦਾ ਇਸ ਕੇਸ ਨਾਲ ਕੋਈ ਸੰਬੰਧ ਹੈ। ਫਿਰ ਵੀ ਖਾਮਖਾਂ ਇਸ ਮਾਮਲੇ ਨੂੰ ਸਿੱਖਾਂ ਤੇ ਡੇਰਾ ਪ੍ਰੇਮੀਆਂ ਦਾ ਟਕਰਾਅ ਦਿਖਾਇਆ ਜਾ ਰਿਹਾ ਹੈ। ਇਹ ਕੇਂਦਰ ਸਰਕਾਰ ਦੀ ਘਟੀਆ ਚਾਲ ਹੈ, ਜਿਸ ਰਾਹੀਂ ਉਹ ਸਿੱਖ ਕੌਮ ਨੂੰ ਬਦਨਾਮ ਕਰਨਾ ਚਾਹੁੰਦੀ ਹੈ।


Related News