3 ਨੌਜਵਾਨਾਂ ਨੇ ਮਿਲ ਬਦਲੀ ਪਿੰਡ ਖਾਨਪੁਰ ਦੀ ਤਸਵੀਰ, 3 ਸਾਲਾ ’ਚ ਲਾਏ 4268 ਪੌਦੇ

09/02/2019 10:39:10 AM

ਫਾਜ਼ਿਲਕਾ - ਫਾਜ਼ਿਲਕਾ ਦੀ ਜ਼ੀਰੋ ਲਾਈਨ ’ਤੇ ਸਥਿਤ ਪਿੰਡ ਖਾਨਪੁਰ 1971 ਈ. ’ਚ ਹਰਿਆਲੀ ਨਾਲ ਭਰਪੂਰ ਸੀ। 1971 ’ਚ ਭਾਰਤ-ਪਾਕਿ ਵਿਚਕਾਰ ਹੋਏ ਯੁੱਧ ਕਾਰਨ ਇਸ ਪਿੰਡ ’ਤੇ ਪਾਕਿਸਤਾਨ ਦਾ ਕਬਜ਼ਾ ਹੋ ਗਿਆ ਸੀ। ਯੁੱਧ ਖਤਮ ਹੋਣ ਮਗਰੋਂ ਪਾਕਿ ਸੈਨਾ ਜਦੋਂ ਆਪਣੀ ਹੱਦ ’ਚ ਵਾਪਸ ਜਾਣ ਲੱਗੀ ਤਾਂ ਉਹ ਇਸ ਪਿੰਡ ’ਚ ਲੱਗੇ ਸਾਰੇ ਦਰਖਤਾਂ ਨੂੰ ਕੱਟ ਕੇ ਉਸ ਦੀ ਲਕੜੀ ਆਪਣੇ ਨਾਲ ਲੈ ਗਈ। ਮਿੱਟੀ ’ਚ ਮੁੜ ਦਰਖਤ ਨਾ ਲੱਗਣ ਦਾ ਸੋਚ ਕੇ ਉਨ੍ਹਾਂ ਨੇ ਦਰਖਤਾਂ ਦੀਆਂ ਜੜ੍ਹਾ ’ਚ ਤੇਲ ਪਾ ਕੇ ਉਨ੍ਹਾਂ ਨੂੰ ਵੱਖ ਕਰ ਦਿੱਤਾ। ਕੋਈ ਦਰਖਤ ਨਾ ਹੋਣ ਕਾਰਨ ਸਾਰਾ ਪਿੰਡ ਬਜਰ ਹੋ ਗਿਆ ਸੀ। 2015 ’ਚ ਪੰਚਾਇਤ ਨੇ 1100 ਦੀ ਆਬਾਦੀ ਵਾਲੇ ਇਸ ਪਿੰਡ ਨੂੰ ਵਿਕਾਊ ਘੋਸ਼ਿਤ ਕਰ ਦਿੱਤਾ ਸੀ। ਪਿੰਡ ’ਚ ਰਹਿਣ ਵਾਲੇ 3 ਨੌਜਵਾਨਾਂ ਸੰਦੀਪ ਕੁਮਾਰ, ਦਇਆ ਰਾਮ ਅਤੇ ਇੰਦਰ ਪਾਲ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਅਤੇ ਉਨ੍ਹਾਂ ਨੇ ਇਸ ਪਿੰਡ ਨੂੰ ਮੁੜ ਤੋਂ ਹਰਾ-ਭਰਾ ਕਰਨ ਦੀ ਸੋਚ ਲਈ। ਉਨ੍ਹਾਂ ਨੇ ਪੰਚਾਇਤ ਦੇ ਸਹਿਯੋਗ ਅਤੇ ਆਪਣੀ ਸੋਚ ਸਦਕਾ 3 ਸਾਲਾ ਦੇ ਅੰਦਰ-ਅੰਦਰ ਪਿੰਡ ’ਚ 4268 ਦਰਖਤ ਲਗਾ ਕੇ ਇਸ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ। 

PunjabKesariਦੱਸ ਦੇਈਏ ਕਿ 2016 ’ਚ ਨੌਜਵਾਨਾਂ ਵਲੋਂ ਲਗਾਏ ਗਏ 1269 ਪੌਦਿਆਂ ’ਚੋਂ 1200 ਪੌਦੇ ਦਰਖਤ ਦਾ ਰੂਪ ਧਾਰ ਚੁੱਕੇ ਹਨ। ਦਰਖਤਾਂ ਨੂੰ ਵੱਧਦੇ ਹੋਏ ਦੇਖ ਉਕਤ ਨੌਜਵਾਨ ਬਹੁਤ ਜ਼ਿਆਦਾ ਖੁਸ਼ ਹੋ ਰਹੇ ਹਨ। ਨੌਜਵਾਨ ਸੰਦੀਪ ਨੇ ਦੱਸਿਆ ਕਿ ਕਿਸੇ ਸਮੇਂ ਉਸ ਦਾ ਪਿੰਡ ਰੇਗਿਸਤਾਨ ਵਰਗਾ ਨਜ਼ਰ ਆਉਂਦਾ ਸੀ, ਕਿਉਂਕਿ 1971 ’ਚ ਹੋਏ ਭਾਰਤ-ਪਾਕਿ ਯੁੱਧ ਦੌਰਾਨ ਉਨ੍ਹਾਂ ਦੇ ਪਿੰਡ ’ਤੇ ਪਾਕਿ ਸੈਨਾ ਦਾ ਕਬਜ਼ਾ ਹੋ ਗਿਆ ਸੀ। ਪਾਕਿ ਸੈਨਾ ਨੇ ਜਾਂਦੇ ਸਮੇਂ ਉਨ੍ਹਾਂ ਦੇ ਪਿੰਡ ਉਗੇ ਸੈਂਕੜੇ ਦਰਖਤ ਕੱਟ ਦਿੱਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਜੜ੍ਹਾਂ ’ਤੇ ਤੇਲ ਪਾ ਕੇ ਸਾੜ ਦਿੱਤਾ ਸੀ। ਦੱਸ ਦੇਈਏ ਕਿ ਪਿਛਲੇ ਹੀ ਮਹੀਨੇ ਉਕਤ ਨੌਜਵਾਨਾਂ ਨੇ ਸਰਪੰਚ ਹਰਦੀਪ ਢਾਕਾ ਦੀ ਅਗਵਾਈ ’ਚ ਮੁੜ ਤੋਂ 3 ਹਜ਼ਾਰ ਪੌਦੇ ਲਗਾਏ ਹਨ।


rajwinder kaur

Content Editor

Related News