ਪਤਨੀ ਤੇ ਸਹੁਰਿਆਂ ਤੋਂ ਤੰਗ ਡਾਕਟਰ ਨੇ 3 ਸਾਲਾ ਬੱਚੇ ਸਮੇਤ ਮਾਰੀ ਨਹਿਰ 'ਚ ਛਾਲ (ਤਸਵੀਰਾਂ)
Sunday, Jul 14, 2019 - 12:25 PM (IST)

ਫਾਜ਼ਿਲਕਾ (ਨਾਗਪਾਲ) - ਫਾਜ਼ਿਲਕਾ ਜ਼ਿਲੇ ਦੇ ਪਿੰਡ ਸਜਰਾਨਾ 'ਚ ਪਤਨੀ ਅਤੇ ਸਹੁਰਿਆਂ ਤੋਂ ਪਰੇਸ਼ਾਨ ਇਕ ਵਿਅਕਤੀ ਵਲੋਂ 3 ਸਾਲ ਦੇ ਮਾਸੂਮ ਬੱਚੇ ਸਣੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਆਰ.ਐੱਸ.ਪੀ. ਡਾਕਟਰ ਛਿੱਦਰਪਾਲ ਸਿੰਘ (32) ਅਤੇ ਬੱਚੇ ਦੀ ਪਛਾਣ ਅਨਮੋਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕੋਲੋ ਇਕ ਸੁਸਾਇਡ ਨੋਟ ਬਰਾਮਦ ਹੋਇਆ ਹੈ, ਜਿਸ 'ਚ ਮ੍ਰਿਤਕ ਨੇ ਆਪਣੀ ਪਤਨੀ ਅਤੇ ਉਸ ਦੇ ਭਰਾ ਅਤੇ ਪਿਓ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲੈਣ ਦੀ ਗੱਲ ਕਹੀ ਹੈ।
ਦੱਸ ਦੇਈਏ ਕਿ ਸ਼ਿੰਦਰਪਾਲ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੇ 2 ਬੱਚੇ ਹਨ। ਉਨ੍ਹਾਂ ਦਾ ਵਿਆਹ ਦੇ ਸਮੇਂ ਤੋਂ ਹੀ ਆਪਸ 'ਚ ਸਹੀ ਤਰ੍ਹਾਂ ਨਾਲ ਤਾਲਮੇਲ ਨਹੀਂ ਹੋ ਰਿਹਾ ਸੀ। ਉਸ ਦੀ ਪਤਨੀ ਪਿਛਲੇ 3-4 ਮਹੀਨਿਆਂ ਤੋਂ ਬੱਚਿਆਂ ਨਾਲ ਪੇਕੇ ਘਰ ਰਹੀ ਸੀ। ਉਸ ਨੂੰ ਉਸ ਦੇ ਪਰਿਵਾਰ ਵਲੋਂ ਜਾਨ ਤੋਂ ਮਾਰਨ ਦੀਆਂ ਧਮਕਿਆਂ ਮਿਲ ਰਹੀਆਂ ਸਨ, ਜਿਸ ਕਾਰਨ ਉਸ ਨੇ ਆਪਣੇ ਬੱਚੇ ਸਣੇ ਨਹਿਰ 'ਚ ਛਾਲ ਮਾਰ ਦਿੱਤੀ।
ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਐੱਸ.ਆਈ. ਜੋਗਿੰਦਰ ਸਿੰਘ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਅਤੇ ਬਰਾਮਦ ਹੋਏ ਸੋਸਾਇਡ ਨੋਟ ਦੇ ਆਧਾਰ 'ਤੇ ਉਸ ਦੀ ਪਤਨੀ ਅਤੇ ਸਹੁਰਿਆਂ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ।