ਜੇਲ 'ਚ ਬੰਦ ਮਸ਼ਹੂਰ ਬਦਮਾਸ਼ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ 'ਤੇ ਹੋਇਆ ਸੀ ਅਕਾਲੀ ਆਗੂ 'ਤੇ ਹਮਲਾ

08/05/2019 12:36:21 PM

ਫਾਜ਼ਿਲਕਾ (ਨਾਗਪਾਲ) - ਫਾਜ਼ਿਲਕਾ ਜ਼ਿਲੇ ਦੇ ਹਲਕਾ ਬੱਲੂਆਣਾ 'ਚ ਪਿੰਡ ਖਾਟਵਾ ਵਿਖੇ ਬੀਤੇ ਦਿਨ ਸੀਨੀਅਨ ਅਕਾਲੀ ਆਗੂ ਨੂੰ ਜਾਨੋ ਮਾਰਨ ਲਈ ਬਦਮਾਸ਼ਾਂ ਵਲੋਂ ਫਾਈਰਿੰਗ ਕੀਤੀ ਗਈ ਸੀ, ਜਿਸ ਦਾ ਫਾਈਰਿੰਗ ਰਾਹੀਂ ਜਵਾਬ ਦਿੰਦੇ ਹੋਏ ਇਕ ਬਦਮਾਸ਼ ਦੀ ਮੌਤ ਹੋ ਗਈ ਸੀ। ਜਾਣਕਾਰੀ ਦਿੰਦਿਆਂ ਆਈ. ਜੀ. ਨੇ ਦੱਸਿਆ ਕਿ ਕਾਬੂ ਬਦਮਾਸ਼ ਦੀ ਪਛਾਣ ਜਤਿੰਦਰਪਾਲ ਸਿੰਘ ਪੁੱਤਰ ਸੁਰਿੰਦਰ ਪਾਲ ਸਿੰਘ ਵਜੋਂ ਹੋਈ ਹੈ, ਜਦਕਿ ਮ੍ਰਿਤਕ ਦੀ ਪਛਾਣ ਡਰੱਗ ਸਮੱਗਲਰ ਅਤੇ ਮਸ਼ਹੂਰ ਬਦਮਾਸ਼ ਜਗਬੀਰ ਸਿੰਘ ਉਰਫ ਜੱਗਾ ਵਾਸੀ ਦਾਸੂਪੁਰਾ ਥਾਣਾ ਵਲਟੋਹਾ ਜ਼ਿਲਾ ਤਰਨਤਾਰਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਵਾਰਦਾਤ ਮਸ਼ਹੂਰ ਗੈਂਗਸਟਰ ਤੇ ਭਰਤਪੁਰ ਜੇਲ 'ਚ ਬੰਦ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ 'ਤੇ ਹੋਈ।

PunjabKesari

ਸੀਨੀਅਰ ਅਕਾਲੀ ਆਗੂ ਤੇ ਨਗਰ ਸੁਧਾਰ ਟਰੱਸਟ ਅਬੋਹਰ ਦੇ ਸਾਬਕਾ ਚੇਅਰਮੈਨ ਚੌਧਰੀ ਪ੍ਰਹਿਲਾਦ ਖਾਟਵਾਂ 'ਤੇ ਸਕਾਰਪੀਓ ਸਵਾਰ ਹਮਲਾਵਰਾਂ ਨੇ ਫਾਇਰਿੰਗ ਕੀਤੀ ਸੀ, ਜਿਸ ਦਾ ਖਾਟਵਾਂ ਤੇ ਉਨ੍ਹਾਂ ਦੇ ਅੰਗ ਰੱਖਿਅਕ ਨੇ ਵੀ ਫਾਈਰਿੰਗ ਰਾਹੀਂ ਜਵਾਬ ਦਿੱਤਾ। ਫਾਈਰਿੰਗ ਦੌਰਾਨ ਹਮਲਾਵਰ ਪਿੰਡ ਸ਼ੇਰੇਵਾਲਾ ਵਲ ਭੱਜ ਗਏ, ਜਿਨ੍ਹਾਂ ਦਾ ਖਾਟਵਾਂ ਤੇ ਅੰਗ ਰੱਖਿਅਕਾਂ ਵਲੋਂ ਪਿੱਛਾ ਕੀਤਾ ਗਿਆ। ਤੇਜ਼ ਰਫਤਾਰ ਹੋਣ ਕਾਰਨ ਪਿੰਡ ਸ਼ੇਰੇਵਾਲਾ ਨੇੜੇ ਹਮਲਾਵਰਾਂ ਦੀ ਗੱਡੀ ਖੇਤਾਂ 'ਚ ਪਲਟ ਗਈ। ਇਸ ਦੌਰਾਨ ਖੇਤਾਂ 'ਚ ਕੰਮ ਕਰ ਰਹੇ ਕਿਸਾਨ ਜਦੋਂ ਪਲਟੀ ਹੋਈ ਸਕਾਰਪੀਓ ਨੂੰ ਸਿੱਧਾ ਕਰਨ ਤੇ ਫਸੇ ਲੋਕਾਂ ਨੂੰ ਬਚਾਉਣ ਲਈ ਆਏ ਤਾਂ ਹਮਲਾਵਰਾਂ ਨੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਕਿਸਾਨ ਹਰੀ ਕ੍ਰਿਸ਼ਨ ਪੁੱਤਰ ਆਸ਼ਾ ਰਾਮ ਅਤੇ ਉਜਵਲ ਪੁੱਤਰ ਰਾਮ ਚੰਦ ਜ਼ਖਮੀ ਹੋ ਗਏ। ਕਿਸਾਨਾਂ ਨੇ ਇਕੱਠੇ ਹੋ ਕੇ ਇਕ ਹਮਲਾਵਰ ਨੂੰ ਕਾਬੂ ਕਰ ਲਿਆ ਅਤੇ ਦੂਜੇ ਨੇ ਆਪਣੇ ਆਪ ਨੂੰ ਫਸਿਆ ਦੇਖ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਅਤੇ ਬਾਕੀ ਦੇ ਮੁਲਜ਼ਮ ਭੱਜ ਗਏ।

PunjabKesari

ਅਕਾਲੀ ਆਗੂ ਦਾ ਬਿਆਨ
ਅਕਾਲੀ ਆਗੂ ਨੇ ਪੱਤਰਕਾਰਾਂ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਇਸ ਮਾਮਲੇ ਦੀ ਜਾਂਚ ਪੁਲਸ ਵਲੋਂ ਕੀਤੀ ਜਾਵੇਗੀ, ਜਿਸ ਤੋਂ ਪਤਾ ਲਗੇਗਾ ਕਿ ਉਕਤ ਹਮਲਾਵਰ ਕੋਣ ਸਨ ਅਤੇ ਉਨ੍ਹਾਂ ਨੇ ਉਨ੍ਹਾਂ 'ਤੇ ਹਮਲਾ ਕਿਉਂ ਕੀਤਾ।

ਡਰੱਗ ਸਪਲਾਇਰ ਤੇ ਲਾਰੈਂਸ ਬਿਸ਼ਨੋਈ ਨੇ ਦਿੱਤਾ ਘਟਨਾ ਨੂੰ ਅੰਜਾਮ
ਆਈ. ਜੀ. ਮੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਨੂੰ ਲਾਰੈਂਸ਼ ਬਿਸ਼ਨੋਈ ਧੜੇ ਵਲੋਂ ਅੰਜਾਮ ਦਿੱਤਾ ਗਿਆ ਹੈ। ਇਹ ਮਾਮਲਾ ਡਰੱਗ ਸਮੱਗਲਰ ਤੇ ਬਦਮਾਸ਼ ਨਾਲ ਸਬੰਧਤ ਹੈ, ਕਿਉਂਕਿ ਮ੍ਰਿਤਕ 21 ਕਿਲੋ ਹੈਰੋਇਨ ਦੇ ਮਾਮਲੇ 'ਚ ਪੁਲਸ ਹਿਰਾਸਤ 'ਚੋਂ ਫਰਾਰ ਹੋ ਗਿਆ ਸੀ। ਕਾਬੂ ਕੀਤੇ ਗਏ ਬਦਮਾਸ਼ ਕੋਲੋਂ 78,450 ਰੁਪਏ ਤੇ ਇਕ ਸਕਾਰਪੀਓ ਗੱਡੀ, ਇਕ ਪਿਸਟਲ 9 ਐੱਮ. ਐੱਮ. ਯੂ. ਐੱਸ. ਏ. ਤੇ ਇਕ ਪਿਸਟਲ .30 ਕੋਰ ਚਾਈਨਾ ਮੇਡ 54 ਜ਼ਿੰਦਾ ਕਾਰਤੂਸ ਤੇ ਇਕ ਮੋਬਾਇਲ ਬਰਾਮਦ ਹੋਇਆ।


rajwinder kaur

Content Editor

Related News