31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ

01/08/2023 11:22:25 AM

ਫਾਜ਼ਿਲਕਾ (ਸੁਖਵਿੰਦਰ ਥਿੰਦ)- ਫਾਜ਼ਿਲਕਾ ਜ਼ਿਲ੍ਹਾ ਐੱਸ.ਐੱਸ.ਪੀ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਸ ਵੱਲੋਂ 31 ਕਿਲੋ ਹੈਰੋਇਨ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ ਆਰ.ਐੱਸ ਢਿੱਲੋਂ ਨੇ ਦੱਸਿਆ ਕਿ ਬੀ.ਐੱਸ.ਐੱਫ਼ ਅਤੇ ਪੰਜਾਬ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਪੁਲਸ ਵੱਲੋਂ ਤਾਰੋਂ ਪਾਰ ਪਾਕਿਸਤਾਨ ਤੋਂ ਆਈ ਕਰੋੜਾ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਹੈਰੋਇਨ ਲਿਆਉਣ 'ਚ ਇਕ ਆਰਮੀ ਜਵਾਨ ਵਾਸੀ ਪਿੰਡ ਮੁਹੰਮਦ ਪੀਰਾ ਅਤੇ ਇਕ ਪਰਮਜੀਤ ਵਾਸੀ ਮਹਾਲਮ ਦੇ ਰਹਿਣ ਵਾਲੇ ਹਨ। ਦੱਸ ਦੇਇਏ ਕਿ ਪਿਛਲੇ ਦਿਨੀਂ ਦੇਰ ਰਾਤ ਬਾਰਡਰ ਉਪਰ  ਬੀ.ਐੱਸ.ਐੱਫ਼ ਜਵਾਨਾਂ ਨੂੰ ਅਚਾਨਕ ਬਾਰਡਰ ਉਪਰ ਹਲਚਲ ਵਿਖਾਈ ਦਿੱਤੀ ਤਾਂ ਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ। ਇਲਾਕੇ ਅੰਦਰ ਜਿਵੇਂ ਹੀ ਇਹ ਖ਼ਬਰ ਫੈਲੀ ਤਾਂ ਪੁਲਸ ਵੱਲੋਂ ਇਲਾਕੇ ਨੂੰ ਪੁਲਸ ਛਾਊਣੀ ਅੰਦਰ ਤਬਦੀਲ ਕਰ ਦਿੱਤਾ ਅਤੇ ਆਪਣਾ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਸਵੇਰ ਹੁੰਦੇ ਹੀ ਜਿਵੇਂ ਇਲਾਕੇ ਦੇ ਪਿੰਡਾਂ ਅੰਦਰ ਚਰਚਾ ਸ਼ੁਰੂ ਹੋ ਗਈ ਤਾਂ ਪੰਜਾਬ ਪੁਲਸ ਵੱਲੋਂ ਸ਼ਹਿਰ ਜਾਣ ਵਾਲੇ ਸਾਰੇ ਚੌਂਕਾ 'ਤੇ ਨਾਕੇਬੰਦੀ ਕਰ ਦਿੱਤੀ ਗਈ ਅਤੇ ਹਰ ਆਉਣ-ਜਾਣ ਵਾਲੇ ਦੀ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ- ਜ਼ਿਲ੍ਹਾ ਸੁਜਾਨਪੁਰ ਪੁਲਸ ਦੀ ਵੱਡੀ ਕਾਮਯਾਬੀ, 3.16 ਕੁਇੰਟਲ ਭੁੱਕੀ ਤੇ ਇਕ ਟਰੱਕ ਸਮੇਤ 2 ਮੁਲਜ਼ਮ ਕਾਬੂ

ਪੁਲਸ ਨਾਕੇ ਤੋਂ ਯੂਪੀ ਨੰਬਰ ਗੱਡੀ ਹੋਈ ਫਰਾਰ 

ਦੱਸ ਦੇਈਏ ਕਿ ਪੁਲਸ ਵੱਲੋਂ ਹਰ ਆਉਣ-ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਕ ਯੂਪੀ ਨੰਬਰ ਗੱਡੀ ਆਉਂਦੀ ਹੈ, ਜਿਸ 'ਚ ਆਰਮੀ ਜਵਾਨ ਅਤੇ ਪਰਮਜੀਤ ਹੁੰਦੇ ਹਨ। ਪੁਲਸ ਨੇ ਜਿਵੇਂ ਉਕਤ ਗੱਡੀ ਨੂੰ ਰੁਕਣ ਲਈ ਕਿਹਾ ਤਾਂ ਫੌਜੀ ਜਵਾਨ ਨੇ ਬੜੀ ਹੁਸਿ਼ਆਰੀ ਨਾਲ ਆਪਣੀ ਗੱਡੀ ਭਜਾ ਲਈ ਤਾਂ ਕੁੱਝ ਦੇਰ ਬਾਅਦ ਕਿਸੇ ਦੇ ਕਹਿਣ ਤੇ ਗੱਡੀ ਥਾਣਾ ਸਦਰ ਲੈਕੇ ਆਉਂਦੇ ਹਨ। ਜਿਸ ਦੌਰਾਨ ਫੌਜੀ ਜਵਾਨ ਕਹਿੰਦਾ ਹੈ ਕਿ   ਅਸੀਂ ਚਲਾਨ ਤੋਂ ਡਰਦੇ ਗੱਡੀ ਭਜਾਈ ਸੀ ਤਾਂ ਜਦੋਂ ਪੁਲਸ ਨੇ ਸਖ਼ਤੀ ਨਾਲ ਪੁੱਛਿਆ ਤਾਂ ਉਨ੍ਹਾਂ ਸਾਰਾ ਸੱਚ ਦੱਸ ਦਿੱਤਾ।

ਇਹ ਵੀ ਪੜ੍ਹੋ- ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ 'ਤੇ ਭਾਜਪਾ ਆਗੂ ਵੇਰਕਾ ਦਾ ਵੱਡਾ ਬਿਆਨ

ਤਾਰੋਂ ਪਾਰ ਕਿਵੇਂ ਆਈ 31 ਕਿਲੋ ਹੈਰੋਇਨ ਭਾਰਤ

ਫੌਜੀ ਜਵਾਨ ਨੇ ਦੱਸਿਆ ਕਿ ਉਹ ਪਠਾਨਕੋਟ ਡਿਊਟੀ ਕਰਦਾ ਹੈ ਅਤੇ ਰਾਤੋਂ ਰਾਤ ਅਮੀਰ ਹੋਣ ਦੇ ਸੁਫ਼ਨੇ ਵੇਖੇ ਅਤੇ ਤਾਰੋਂ ਪਾਰ ਪਾਕਿਸਤਾਨ ਨਾਲ ਕਿਸੇ ਰਾਬਤਾ ਕਾਇਮ ਕੀਤਾ ਅਤੇ ਪਾਕਿ ਤੋਂ 31 ਕਿਲੋ ਹੈਰੋਇਨ ਪਾਈਪ ਰਾਹੀਂ ਮੰਗਵਾਈ ਸੀ, ਜੋ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਈ । ਪੁਲਸ ਨੇ ਦੱਸਿਆ ਕਿ ਇਸ ਸਬੰਧੀ ਹੋਰ ਪੁੱਛ-ਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੇ ਅਸਾਰ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News