ਵਿਆਹ ਕਰਵਾਉਣ ਤੋਂ ਇਨਕਾਰ ਕਰਨ ’ਤੇ ਕੁੜੀ ਨੇ ਕੀਤੀ ਖੁਦਕੁਸ਼ੀ

Tuesday, Mar 03, 2020 - 06:49 PM (IST)

ਵਿਆਹ ਕਰਵਾਉਣ ਤੋਂ ਇਨਕਾਰ ਕਰਨ ’ਤੇ ਕੁੜੀ ਨੇ ਕੀਤੀ ਖੁਦਕੁਸ਼ੀ

ਫਾਜ਼ਿਲਕਾ (ਨਾਗਪਾਲ) - ਇਥੇ ਇਕ ਨੌਜਵਾਨ ਵਲੋਂ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਕੁੜੀ ਵਲੋਂ ਖੁਦਕੁਸ਼ੀ ਕਰ ਲੈਣ ਦੇ ਮਾਮਲੇ ’ਚ ਥਾਣਾ ਸਿਟੀ ਦੀ ਪੁਲਸ ਨੇ ਇਕ ਨੌਜਵਾਨ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਵਿਰੁੱਧ ਧਾਰਾ 306 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਟੀਚਰ ਕਾਲੋਨੀ ਨਿਵਾਸੀ ਨਬੋ ਕੁਮਾਰ ਨੇ ਦੱਸਿਆ ਕਿ ਉਸ ਦੀ ਕੁੜੀ ਐੱਮ.ਏ. ਪੜ੍ਹੀ ਹੋਈ ਸੀ। ਉਹ ਘਰ 'ਚ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੀ ਸੀ। ਕੁਝ ਸਮਾਂ ਪਹਿਲਾਂ ਉਸ ਦੀ ਕੁੜੀ ਦੀ ਦੋਸਤੀ ਪੱਛਮੀ ਬੰਗਾਲ ਦੇ ਹਾਵੜਾ ਨਿਵਾਸੀ ਪ੍ਰਦੀਪ ਕੁਮਾਰ ਚੌਰੀਆ ਨਾਲ ਹੋ ਗਈ। ਉਕਤ ਨੌਜਵਾਨ ਬੀਐੱਸਐੱਫ 'ਚ ਨੌਕਰੀ ਕਰਦਾ ਹੈ। ਇਸ ਬਾਰੇ ਪਤਾ ਲਗਦੇ ਹੀ ਉਸ ਨੇ ਆਪਣੀ ਕੁੜੀ ਅਤੇ ਪ੍ਰਦੀਪ ਕੁਮਾਰ ਨੂੰ ਰੋਕਿਆ ਪਰ ਪ੍ਰਦੀਪ ਨੇ ਕਿਹਾ ਕਿ ਉਹ ਉਸ ਦੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਕਰੀਬ ਡੇਢ ਮਹੀਨਾ ਪਹਿਲਾਂ ਪ੍ਰਦੀਪ ਕੁਮਾਰ ਦਾ ਉਸ ਦੀ ਕੁੜੀ ਨੂੰ ਫੋਨ ਆਇਆ ਕਿ ਉਸ ਦਾ ਵਿਆਹ ਕਿਸੇ ਹੋਰ ਕੁੜੀ ਨਾਲ ਹੋ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਦੋਵਾਂ ਵਿਚਕਾਰ ਮਨ-ਮੁਟਾਅ ਹੋਣਾ ਸ਼ੁਰੂ ਹੋ ਗਿਆ।

ਕੁੜੀ ਦੇ ਪਿਤਾ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਸ਼ਿਵਰਾਤਰੀ ਮਨਾਉਣ ਲਈ ਕੋਲਕਾਤਾ ਗਏ ਹੋਏ ਸਨ। 27 ਫਰਵਰੀ ਦੀ ਰਾਤ ਉਸ ਦੇ ਮੁੰਡੇ ਦਾ ਫੋਨ ਆਇਆ ਕਿ ਪ੍ਰਦੀਪ ਕੁਮਾਰ ਦਰਮਿਆਨ ਰਾਤ ਨੂੰ ਝਗੜਾ ਹੋਣ ਤੋਂ ਬਾਅਦ ਉਸ ਦੀ ਕੁੜੀ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਜਿਸ ਮਗਰੋਂ ਉਹ ਕੋਲਕਾਤਾ ਤੋਂ ਫਾਜ਼ਿਲਕਾ ਲਈ ਰਵਾਨਾ ਹੋਏ। ਇਸ ਦੀ ਸੂਚਨਾ ਮਿਲਦੇ ਹੀ ਨਗਰ ਥਾਣਾ ਪੁਲਸ ਨੇ ਲਾਸ਼ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ। ਪੁਲਸ ਨੇ ਨਬੋ ਕੁਮਾਰ ਦੇ ਬਿਆਨ 'ਤੇ ਕਾਰਵਾਈ ਕਰਦਿਆਂ ਪ੍ਰਦੀਪ ਕੁਮਾਰ ਖ਼ਿਲਾਫ਼ ਧਾਰਾ 306 ਤਹਿਤ ਪਰਚਾ ਦਰਜ ਕਰ ਲਿਆ। 
 


author

rajwinder kaur

Content Editor

Related News