ਸਰਹੱਦੀ ਪਿੰਡ ''ਚੋਂ ਮਿਲੇ ਬੰਬ, ਦਹਿਸ਼ਤ ਦਾ ਮਾਹੌਲ (ਵੀਡੀਓ)

Thursday, Feb 28, 2019 - 09:12 AM (IST)

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਸਰਹੱਦੀ ਪਿੰਡ ਵੈਸਾਖੇ ਵਾਲਾ ਖੂਹ 'ਚ ਇਕ ਬਾਕਸ 'ਚ ਪੈਕ ਕੁਝ ਬੰਬ ਬਰਾਮਦ ਹੋਏ ਹਨ, ਜਿਸ ਕਾਰਨ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ ਪਿੰਡ ਵੈਸਾਖੇ ਵਾਲਾ ਖੂਹ 'ਚ ਕਿਸਾਨ ਸੁਰਿੰਦਰ ਕੁਮਾਰ ਆਪਣੇ ਖੇਤ 'ਚ ਸਾਫ ਸਫਾਈ ਦਾ ਕੰਮ ਕਰ ਰਿਹਾ ਸੀ ਜਦੋਂ ਉਨ੍ਹਾਂ ਨੇ ਦਰੱਖਤ ਪੁੱਟਿਆ ਤਾਂ ਜ਼ਮੀਨ 'ਚ ਦੱਬਿਆ ਇਕ ਬਾਕਸ ਮਿਲਿਆ, ਜਿਸਨੂੰ ਖੋਲ੍ਹਣ 'ਤੇ ਉਸ 'ਚੋਂ ਚਾਰ ਬੰਬ ਬਰਾਮਦ ਹੋਏੇ। ਜਿਸ ਤੋਂ ਬਾਅਦ ਕਿਸਾਨ ਨੇ ਇਸਦੀ ਸੂਚਨਾ ਆਰਮੀ ਤੇ ਪੁਲਸ ਨੂੰ ਦਿੱਤੀ। 

ਦੱਸਿਆ ਜਾ ਰਿਹਾ ਹੈ ਕਿ ਬਰਾਮਦ ਹੋਏ ਬੰਬ ਬਹੁਤ ਪੁਰਾਣੇ ਹਨ, ਜਿਨ੍ਹਾਂ 'ਤੇ ਜੰਗ ਵੀ ਲੱਗਿਆ ਹੋਇਆ ਹੈ। ਪੁਲਸ ਨੇ ਬੰਬਾਂ ਨੂੰ ਸੁਰੱਖਿਅਤ ਥਾਂ 'ਤੇ ਰਖਵਾ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News