ਆਪਣੀਆਂ ਹੀ ਧੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਹੈਵਾਨ ਪਿਓ ਨੂੰ 20 ਸਾਲ ਦੀ ਸਜ਼ਾ

Thursday, Jul 18, 2024 - 05:05 AM (IST)

ਆਪਣੀਆਂ ਹੀ ਧੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਹੈਵਾਨ ਪਿਓ ਨੂੰ 20 ਸਾਲ ਦੀ ਸਜ਼ਾ

ਸ਼੍ਰੀ ਮੁਕਤਸਰ ਸਾਹਿਬ, (ਕੁਲਦੀਪ ਸਿੰਘ ਰਿਣੀ)- ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਬਰੀਵਾਲਾ ਵਿਖੇ 2021 'ਚ ਦਰਜ ਹੋਏ ਇਕ ਮਾਮਲੇ 'ਚ ਮਾਣਯੋਗ ਅਦਾਲਤ ਨੇ ਦੋਸ਼ੀ ਪਿਓ ਨੂੰ 20 ਸਾਲ ਕੈਦ ਅਤੇ ਇਕ ਲੱਖ 20 ਹਜ਼ਾਰ ਰੁਪਏ ਜੁਰਮਾਨੇ ਦੀ ਸ਼ਜਾ ਸੁਣਾਈ ਹੈ। 

ਜਾਣਕਾਰੀ ਅਨੁਸਾਰ ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਬਰੀਵਾਲਾ ਵਿਖੇ ਬਾਲ ਸੁਰੱਖਿਆ ਯੂਨਿਟ ਦੀ ਵਰਕਰ ਦੇ ਬਿਆਨਾਂ ਦੇ ਅਧਾਰ ਤੇ 13 ਅਗਸਤ 2021 ਨੂੰ ਇਹ ਮਾਮਲਾ ਦਰਜ ਕੀਤਾ ਗਿਆ ਸੀ। ਦਰਜ ਮਾਮਲੇ ਅਨੁਸਾਰ ਆਨਲਾਈਨ ਸਿਕਾਇਤ ਮਿਲਣ 'ਤੇ ਜਦ ਉਕਤ ਵਰਕਰ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੰਗਲ ਵਿਖੇ ਪਹੁੰਚੀ ਤਾਂ ਕੌਂਸਲਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ 17 ਸਾਲ, 15 ਸਾਲ ਅਤੇ 9 ਸਾਲ ਦੀਆਂ ਨਬਾਲਿਗ ਬੱਚੀਆਂ ਦਾ ਸੋਸ਼ਣ ਉਨ੍ਹਾਂ ਦੇ ਪਿਤਾ ਵੱਲੋਂ ਹੀ ਕੀਤਾ ਜਾ ਰਿਹਾ ਹੈ। ਇਸ 'ਤੇ ਥਾਣਾ ਬਰੀਵਾਲਾ ਵਿਖੇ ਆਈ. ਪੀ. ਸੀ. ਦੀ ਧਾਰਾ 354 ਏ, ਪੋਸਕੋ ਐਕਟ 4 ਅਤੇ 6 ਤਹਿਤ ਮਾਮਲਾ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ- ਤੁਸੀਂ ਵੀ ਰੱਖੀਆਂ ਨੇ ਮੱਝਾਂ-ਗਾਵਾਂ ਤਾਂ ਹੋ ਜਾਓ ਸਾਵਧਾਨ, ਸਰਕਾਰ ਨੇ ਕਰ 'ਤੀ ਸਖ਼ਤੀ

ਇਸ ਮਾਮਲੇ ਵਿਚ ਅੱਜ ਮਾਣਯੋਗ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਦੋਸ਼ੀ ਪਿਤਾ ਨੂੰ ਆਈ. ਪੀ. ਸੀ. ਦੀ ਧਾਰਾ 354 ਏ ਤਹਿਤ 3 ਸਾਲ ਦੀ ਕੈਦ 20 ਹਜ਼ਾਰ ਰੁਪਏ ਜੁਰਮਾਨਾ, 4 ਪੋਸਕੋ ਐਕਟ ਤਹਿਤ 20 ਸਾਲ ਦੀ ਕੈਦ 50 ਹਜ਼ਾਰ ਰੁਪਏ ਜੁਰਮਾਨਾ, 6 ਪੋਸਕੋ ਐਕਟ ਤਹਿਤ 20 ਸਾਲ ਦੀ ਕੈਦ 50 ਹਜ਼ਾਰ ਰੁਪਏ ਜੁਰਮਾਨੇ ਦੀ ਸ਼ਜਾ ਸੁਣਾਈ ਹੈ।

ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ, ਲਾੜੀ ਨੇ ਪਾ ਲਿਆ ਪੈਟਰੋਲ, ਜਨਾਨੀਆਂ ਨੇ ਲਾਹ ਦਿੱਤੇ ਸਾਰੇ ਕੱਪੜੇ


author

Rakesh

Content Editor

Related News