ਸੜਕ ਹਾਦਸੇ 'ਚ ਪਿਉ ਦੀ ਮੌਤ, ਪੁੱਤਰ ਜ਼ਖਮੀ

Sunday, Aug 25, 2019 - 02:42 PM (IST)

ਸੜਕ ਹਾਦਸੇ 'ਚ ਪਿਉ ਦੀ ਮੌਤ, ਪੁੱਤਰ ਜ਼ਖਮੀ

ਭੀਖੀ (ਸੰਦੀਪ ਜਿੰਦਲ) : ਨੇੜਲੇ ਪਿੰਡ ਕੋਟੜਾ ਕਲਾਂ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਉਸਦਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਜਸਮੇਲ ਖਾਂ ਪੁੱਤਰ ਲੀਲੂ ਖਾਂ ਵਾਸੀ ਕੋਟੜਾ ਕਲਾਂ ਆਪਣੇ ਪੁੱਤਰ ਸਨੀ ਖਾਂ ਸਮੇਤ ਮੋਟਰਸਾਇਕਲ 'ਤੇ ਸਵਾਰ ਹੋ ਕੇ ਭੀਖੀ ਤੋਂ ਆਪਣੇ ਪਿੰਡ ਕੋਟੜਾ ਕਲਾਂ ਨੂੰ ਜਾ ਰਿਹਾ ਸੀ, ਜਿਉਂ ਹੀ ਉਹ ਪਿੰਡ ਨਜ਼ਦੀਕ ਪੁੱਜਾ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੇ ਮੋਟਰਸਾਇਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਪਏ।

ਗੰਭੀਰ ਸੱਟਾਂ ਲੱਗਣ ਕਾਰਨ ਜਸਮੇਲ ਖਾਂ (43) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਉਸਦਾ ਲੜਕੇ ਸਨੀ ਖਾਂ ਨੂੰ ਗੰਭੀਰ ਜ਼ਖਮੀ ਹੋਣ ਕਾਰਨ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਭੀਖੀ ਪੁਲਸ ਦੇ ਐੱਸ. ਆਈ. ਗੁਰਲਾਲ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਭੀਖੀ ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News