Punjab: ਕਾਲ ਬਣ ਕੇ ਆਏ ਟਰੱਕ ਨੇ ਉਜਾੜਿਆ ਪਰਿਵਾਰ, ਤਿੰਨ ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
Monday, Mar 31, 2025 - 06:16 PM (IST)

ਹਲਵਾਰਾ (ਲਾਡੀ)- ਨੇੜਲੇ ਪਿੰਡ ਐਤੀਆਣਾ ਵਿਖੇ ਬੀਤੇ ਦਿਨੀਂ ਦੇਰ ਰਾਤ ਹੋਏ ਹਾਦਸੇ 'ਚ ਤਿੰਨ ਬੱਚਿਆਂ ਦੇ ਪਿਤਾ ਦੀ ਮੌਤ ਹੋ ਗਈ ਹੈ। ਇਹ ਹਾਦਸਾ ਇੱਕ ਟਰੱਕ ਦੇ ਗ਼ਲਤ ਪਾਸੇ ਪਾਰਕ ਕੀਤੇ ਜਾਣ ਤੇ ਪਿੱਛੋਂ ਆ ਰਹੇ ਮੋਟਰਸਾਈਕਲ ਦੇ ਟਕਰਾਉਣ ਨਾਲ ਹੋਇਆ। ਜਿਸ ਵਿੱਚ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਅਪ੍ਰੈਲ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਜਾਣਕਾਰੀ ਅਨੁਸਾਰ ਪਿੰਡ ਐਤੀਆਣਾ ਦਾ ਜਗਰਾਜ ਸਿੰਘ ਰਾਤ ਸਮੇਂ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਗ਼ਲਤ ਸਾਈਡ ਪਾਰਕ ਕੀਤੇ ਟਰੱਕ ਨਾਲ ਜਾ ਟਕਰਾਇਆ। ਟੱਕਰ ਇਹਨੀ ਭਿਆਨਕ ਸੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਿਆ ਹੈ। ਮ੍ਰਿਤਕ ਆਪਣੇ ਪਰਿਵਾਰ 'ਚ ਇਕਲੌਤਾ ਕਮਾਊ ਮੈਂਬਰ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੇਪਰ ਦੇ ਕੇ ਪਰਤ ਰਹੇ 10ਵੀਂ ਦੇ 2 ਵਿਦਿਆਰਥੀਆਂ ਦੀ ਮੌਤ
ਥਾਣਾ ਸੁਧਾਰ ਦੇ ਏ. ਐੱਸ. ਆਈ. ਕੁਲਵੰਤ ਨੇ ਦੱਸਿਆ ਕਿ ਹਾਦਸੇ ਉਪਰੰਤ ਪੁਲਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਲਾਸ਼ ਆਪਣੇ ਕਬਜ਼ੇ ਵਿੱਚ ਲੈਕੇ, ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰ ਨੂੰ ਸੌਂਪ ਦਿੱਤੀ ਗਈ ਅਤੇ ਟਰੱਕ ਡਰਾਈਵਰ ਮੁਕੰਦ ਸਿੰਘ ਵਾਸੀ ਪਿੰਡ ਘੱਲ ਕਲਾਂ ਜਿਲਾ ਮੋਗਾ ਖਿਲਾਫ ਬਣਦੀ ਕਾਰਵਾਈ ਕਰਦੇ ਹੋਏ ਬੀਐਨਐਸ 106,285,324(4) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਸ਼ਰਮਨਾਕ ਹੋਇਆ ਪੰਜਾਬ: ਕਲਯੁਗੀ ਪਿਓ ਨੇ ਆਪਣੀ ਮਾਸੂਮ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8