ਕਲੁੱਯਗੀ ਪੁੱਤ ਵਲੋਂ ਪਿਉ ਦਾ ਕਤਲ
Tuesday, Jul 16, 2019 - 02:14 PM (IST)

ਮਸਤੂਆਣਾ ਸਾਹਿਬ/ਸੰਗਰੂਰ (ਬੇਦੀ) : ਬੀਤੀ ਰਾਤ ਪਿੰਡ ਉੱਭਾਵਾਲ ਵਿਖੇ ਇਕ ਕਲਯੁੱਗੀ ਪੁੱਤ ਵਲੋਂ 70 ਸਾਲਾ ਬਜ਼ੁਰਗ ਪਿਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਮਾਮਲਾ ਜ਼ਮੀਨ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ ਅਤੇ ਉਕਤ ਕਲਯੁੱਗੀ ਪੁੱਤਰ ਜ਼ਮੀਨ ਆਪਣੇ ਨਾਂ ਕਰਵਾਉਣ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਪਿਤਾ ਜੰਗ ਸਿੰਘ ਦਾ ਕਤਲ ਕਰ ਦਿੱਤਾ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਸੰਗਰੂਰ ਵਿਖੇ ਲਿਆਂਦਾ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।