ਫਿਰੋਜ਼ਪੁਰ ਤੋਂ ਵੱਡੀ ਖ਼ਬਰ : ਪਿਓ ਨੇ ਨੌਜਵਾਨ ਪੁੱਤ ਦਾ ਗੋਲ਼ੀ ਮਾਰ ਕੇ ਕੀਤਾ ਕਤਲ

08/21/2021 11:12:44 AM

ਫਿਰੋਜ਼ਪੁਰ (ਕੁਮਾਰ ): ਫਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ ਵਿੱਚ ਘਰੇਲੂ ਕਲੇਸ਼ ਦੇ ਚੱਲਦੇ ਹੋਏ ਇੱਕ ਪਿਤਾ ਵਲੋਂ ਆਪਣੇ 22 ਸਾਲਾ ਪੁੱਤਰ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਮ੍ਰਿਤਕ ਦਾ ਨਾਮ ਸਾਵਣ ਸਿੰਘ ਹੈ ਅਤੇ ਦੱਸਿਆ ਜਾਂਦਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਰਾਤ ਦੇਰ ਪਿਓ ਪੁੱਤਰ ਦੇ ਵਿਚਕਾਰ ਤਕਰਾਰ  ਹੋ ਗਈ ਅਤੇ ਪਿਤਾ ਨੇ ਆਪਣੇ ਹੀ ਪੁੱਤਰ ਸਾਵਣ ਸਿੰਘ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ l

ਇਹ ਵੀ ਪੜ੍ਹੋ : ਰਾਜਾ ਵੜਿੰਗ ਦੀ ਸ਼ਬਦਾਵਲੀ ਸੁਣ ਭੜਕੇ ਕਿਸਾਨ, ਲਾਈਵ ਹੋ ਕੇ ਵਿਧਾਇਕ ਨੂੰ ਦਿੱਤੀ ਇਹ ਚਿਤਾਵਨੀ

ਪੁਲਸ ਵੱਲੋਂ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ l ਸਮਾਚਾਰ ਲਿਖੇ ਜਾਣ ਤਕ ਲਿਖੇ ਜਾਣ ਤਕ ਪਿਓ ਪੁੱਤਰ ਦੇ ਵਿੱਚ ਹੋਏ ਤਕਰਾਰ ਸਬੰਧੀ ਕਾਰਨਾਂ ਸਬੰਧੀ ਕੋਈ ਪਤਾ ਨਹੀਂ ਚੱਲ ਸਕਿਆ l

ਇਹ ਵੀ ਪੜ੍ਹੋ : ਜਦੋਂ ਕਿਸਾਨਾਂ ਨੇ ਘੇਰੀ ਰਾਜਾ ਵੜਿੰਗ ਦੀ ਪਤਨੀ, ਤਾਂ ਗੁੱਸੇ ’ਚ ਆਏ ਵਿਧਾਇਕ ਨੇ ਲਾਈਵ ਹੋ ਕੇ ਕੱਢੀ ਭੜਾਸ (ਵੀਡੀਓ)


Shyna

Content Editor

Related News