ਕਲਯੁਗੀ ਪਿਓ ਨੇ ਮਾਸੂਮ ਪੁੱਤ ਨਾਲ ਜੋ ਸ਼ਰਮਨਾਕ ਕਰਤੂਤ ਕੀਤੀ, ਸੁਣ ਯਕੀਨ ਨਹੀਂ ਕਰ ਸਕੋਗੇ
Friday, Jul 08, 2022 - 11:27 AM (IST)

ਲੁਧਿਆਣਾ (ਮਹਿਰਾ) : ਆਪਣੇ ਹੀ ਸਾਢੇ 4 ਸਾਲ ਦੇ ਪੁੱਤ ਨਾਲ ਬਦਫ਼ੈਲੀ ਕਰਨ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਰਵੀਇੰਦਰ ਕੌਰ ਸੰਧੂ ਦੀ ਅਦਾਲਤ ਨੇ ਕਲਯੁਗੀ ਪਿਤਾ ਪੰਜਾਬੀ ਬਾਗ ਦੁੱਗਰੀ ਨਿਵਾਸੀ ਸਤਬੀਰ ਸਿੰਘ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 50 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ। ਜੁਰਮਾਨਾ ਵਸੂਲ ਹੋਣ ’ਤੇ 40 ਹਜ਼ਾਰ ਰੁਪਏ ਪੀੜਤ ਬੱਚੇ ਨੂੰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਕਲਿਆਣ 5 ਸਾਥੀਆਂ ਸਣੇ ਗ੍ਰਿਫ਼ਤਾਰ
ਇਹ ਮਾਮਲਾ ਪੀੜਤ ਮੁੰਡੇ ਦੀ ਮਾਂ ਦੀ ਸ਼ਿਕਾਇਤ ’ਤੇ 31 ਅਗਸਤ 2018 ਨੂੰ ਪੁਲਸ ਥਾਣਾ ਜਮਾਲਪੁਰ ’ਚ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਮੁਤਾਬਕ ਉਸ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਪਰ ਉਸ ਦਾ ਪਹਿਲੇ ਪਤੀ ਨਾਲੋਂ ਤਲਾਕ ਹੋ ਚੁੱਕਾ ਸੀ। ਤਲਾਕ ਉਪਰੰਤ ਉਸ ਨੇ ਦੋਸ਼ੀ ਨਾਲ ਵਿਆਹ ਕਰ ਲਿਆ ਸੀ। ਕੁੱਝ ਦਿਨਾਂ ਉਪਰੰਤ ਉਸ ਨੂੰ ਇਹ ਪਤਾ ਲੱਗਾ ਕਿ ਉਹ ਉਸ ਦੇ ਮਾਸੂਮ ਪੁੱਤਰ ਨਾਲ ਬਦਫ਼ੈਲੀ ਕਰ ਰਿਹਾ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦੇ ਵਿਆਹ ਦੀ ਖ਼ਬਰ ਮਗਰੋਂ ਸੋਸ਼ਲ ਮੀਡੀਆ 'ਤੇ Memes ਦਾ ਆਇਆ ਹੜ੍ਹ (ਤਸਵੀਰਾਂ)
ਜਦੋਂ ਸ਼ਿਕਾਇਤ ਕਰਤਾ ਨੇ ਇਕ ਵਾਰ ਉਸ ਨੂੰ ਦੇਖ ਲਿਆ ਤਾਂ ਮੁਲਜ਼ਮ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਪਰ ਆਪਣੇ ਪੁੱਤ ’ਤੇ ਹੁੰਦੇ ਜ਼ੁਲਮ ਨੂੰ ਦੇਖ ਕੇ ਸ਼ਿਕਾਇਤ ਕਰਤਾ ਨੇ ਇਸ ਦੀ ਸ਼ਿਕਾਇਤ ਪੁਲਸ ਥਾਣਾ ਜਮਾਲਪੁਰ ’ਚ ਦਰਜ ਕਰਵਾ ਦਿੱਤੀ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਅਤੇ ਸਬੂਤਾਂ ਨੂੰ ਦੇਖਣ ਉਰਪੰਤ ਅਦਾਲਤ ਨੇ ਮੁਲਜ਼ਮ ਨੂੰ ਉਕਤ ਸਜ਼ਾ ਸੁਣਾਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ