ਕਲਯੁੱਗੀ ਬਾਪ ਦਾ ਕਾਰਾ, ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Tuesday, Jan 05, 2021 - 05:36 PM (IST)

ਕਲਯੁੱਗੀ ਬਾਪ ਦਾ ਕਾਰਾ, ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਲੰਬੀ/ਮਲੋਟ (ਜੁਨੇਜਾ): ਹਵਸ ਆਦਮੀ ਨੂੰ ਕਿਸ ਹੱਦ ਤੱਕ ਨੀਚ ਬਣਾ ਦਿੰਦੀ ਹੈ ਇਸ ਦੀ ਕੋਈ ਨਾ ਕੋਈ ਮਿਸਾਲ ਮਿਲਦੀ ਰਹਿੰਦੀ ਹੈ। ਪਰ ਸਭਿਅਕ ਸਮਾਜ ’ਚ ਜਦੋਂ ਇਕ ਪਿਤਾ ਵਲੋਂ ਆਪਣੀ ਹੀ ਨਾਬਾਲਗ ਬੱਚੀ ਨਾਲ ਲਗਾਤਾਰ ਬਲਾਤਕਾਰ ਕਰਨ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਸੁਨਣ ਵਾਲੇ ਦਾ ਕਲੇਜਾ ਫਟ ਜਾਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਲੰਬੀ ਥਾਣੇ ਦੀ ਚੌਂਕੀ ਭਾਈ ਕਾ ਕੇਰਾ ਅਧੀਨ ਆਉਂਦੇ ਇਕ ਪਿੰਡ ’ਚ ਜਿਥੇ ਤਿੰਨ ਸ਼ਾਦੀ ਸ਼ੁਦਾ ਬੱਚਿਆਂ ਦਾ 50 ਸਾਲ ਦਾ ਪਿਤਾ ਆਪਣੇ ਨਾਲ ਰਹਿੰਦੀ ਇਕੱਲੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਅਤੇ ਅੰਤ ਇਹ ਜੁਲਮ ਨਾ ਬਰਦਾਸ਼ਤ ਕਰਦੀ ਬੱਚੀ ਨੇ ਇਹ ਤਲਕੀਫ਼ ਮਿਲਂਣ ਆਈ ਆਪਣੀ ਭੈਣ ਅਤੇ ਜੀਜੇ ਨੂੰ ਦੱਸੀ, ਜਿਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਸੰਗਰੂਰ ’ਚ ਵੱਡੀ ਘਟਨਾ, ਭੇਤਭਰੇ ਹਲਾਤਾਂ ’ਚ 2 ਬੱਚਿਆਂ ਸਣੇ ਮਾਂ ਦੀ ਮਿਲੀ ਲਾਸ਼

ਜਾਣਕਾਰੀ ਅਨੁਸਾਰ ਉਕਤ ਦੋਸ਼ੀ ਵਿਅਕਤੀ ਦੀ ਪਤਨੀ ਕਈ ਸਾਲਾਂ ਤੋਂ ਉਸਨੂੰ ਛੱਡ ਕਿ ਚਲੀ ਗਈ ਸੀ ਅਤੇ ਉਸਦੇ ਵੱਡੇ ਦੋ ਵਿਆਹੇ ਪੁੱਤਰ ਅਤੇ ਇਕ ਵਿਆਹੀ ਧੀ ਆਪਣੇ-ਆਪਣੇ ਘਰਾਂ ’ਚ ਵੱਖ-ਵੱਖ ਰਹਿੰਦੇ ਸਨ। ਉਕਤ ਵਿਅਕਤੀ ਆਪਣੀ ਬਜ਼ੁਰਗ ਮਾਤਾ ਅਤੇ 14 ਸਾਲਾ ਦੀ ਧੀ ਨਾਲ ਰਹਿੰਦਾ ਸੀ। 2 ਮਹੀਨੇ ਪਹਿਲਾਂ ਉਸਦੀ ਬਜ਼ੁਰਗ ਮਾਤਾ ਦੀ ਵੀ ਮੌਤ ਹੋ ਗਈ ਜਿਸ ਤੋਂ ਬਾਅਦ ਉਸਨੇ ਡਰਾ ਧਮਕਾ ਕਿ ਆਪਣੇ ਨਾਲ ਰਹਿੰਦੀ ਇਕੱਲੀ ਧੀ ਨਾਲ ਜਬਰ-ਜ਼ਿਨਾਹ ਕਰਨਾ ਸ਼ੁਰੂ ਕਰ ਦਿੱਤਾ। ਬੇਵੱਸ ਕੁੜੀ ਨੇ ਪਹਿਲਾਂ ਤਾਂ ਕਿਸੇ ਨੂੰ ਨਹੀ ਦੱਸਿਆ ਪਰ ਜਦੋਂ ਉਸਦੀ ਭੈਣ ਅਤੇ ਜੀਜਾ ਮਿਲਣ ਆਏ ਤਾਂ ਉਸ ਨੇ ਰੋ-ਰੋ ਕੇ ਸਾਰੀ ਕਹਾਣੀ ਦੱਸੀ। ਇਸ ਸਬੰਧੀ ਭਾਈ ਕਾ ਕੇਰਾ ਪੁਲਸ ਚੌਂਕੀ ਨੂੰ ਸੂਚਨਾ ਕੀਤੀ ਗਈ। ਜਿੱਥੇ ਚੌਂਕੀ ਇੰਚਾਰਜ ਸਬ-ਇੰਸਪੈਕਟਰ ਅਮਰੀਕ ਸਿੰਘ ਅਤੇ ਮਹਿਲਾ ਐੱਸ.ਆਈ. ਅਮਨਦੀਪ ਕੌਰ ਨੇ ਕੁੜੀ ਦੇ ਬਿਆਨ ਲੈ ਕੇ ਉਸਦਾ ਮੈਡੀਕਲ ਕਰਾਇਆ। ਪੁਲਸ ਨੇ ਉਕਤ ਦੋਸ਼ੀ ਬਲਜਿੰਦਰ ਸਿੰਘ ਪੁੱਤਰ ਪਾਲਾ ਸਿੰਘ ਵਿਰੁੱਧ ਅ/ਧ376,506 ਆਈ ਪੀ ਸੀ ਅਤੇ 6 ਪੋਕਸੋ ਐਕਟ 2012 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਐੱਸ.ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਪੀੜਤ ਬੱਚੀ ਦੇ 164 ਦੇ ਬਿਆਨ ਅਦਾਲਤ ਵਿਚ ਕਰਾਏ ਜਾ ਰਹੇ ਹਨ ਅਤੇ ਦੋਸ਼ੀ ਨੂੰ ਜਲਦੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਨਹੀਂ ਰਹੇ ਪੰਥ ਦੇ ਉੱਘੇ ਵਿਦਵਾਨ ਅਤੇ ਅੰਤਰਰਾਸ਼ਟਰੀ ਢਾਡੀ ਗਿਆਨੀ ਪਿ੍ਰਤਪਾਲ ਸਿੰਘ ਬੈਂਸ 


author

Shyna

Content Editor

Related News