ਹਰ ਵਾਰ ਸਹੁਰੇ ਹੀ ਮਾੜੇ ਨੀ ਹੁੰਦੇ, ਕਈ ''ਨੂੰਹਾਂ'' ਵੀ ਜਿਊਣਾ ਹਰਾਮ ਕਰ ਦਿੰਦੀਆਂ ਨੇ...

08/11/2020 9:50:37 AM

ਮੋਗਾ (ਆਜ਼ਾਦ) : ਅਕਸਰ ਸਹੁਰਿਆਂ ਵੱਲੋਂ ਸਤਾਈਆਂ ਨੂੰਹਾਂ ਦੀਆਂ ਖ਼ਬਰਾਂ ਹਰ ਥਾਂ 'ਤੇ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ ਪਰ ਹਰ ਵਾਰ ਸਹੁਰੇ ਹੀ ਮਾੜੇ ਨਹੀਂ ਹੁੰਦੇ, ਸਗੋਂ ਕਈ ਨੂੰਹਾਂ ਵੀ ਸਹੁਰੇ ਪਰਿਵਾਰ ਦਾ ਜਿਊਣਾ ਹਰਾਮ ਕਰ ਦਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਮੋਗਾ 'ਚ ਸਾਹਮਣੇ ਆਇਆ ਹੈ, ਜਿੱਥੇ ਨੂੰਹ ਵੱਲੋਂ ਸਤਾਏ ਗਏ ਇਕ ਸਹੁਰੇ ਨੇ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧ 'ਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਮ੍ਰਿਤਕ ਕੁਲਦੀਪ ਕੁਮਾਰ ਦੇ ਬੇਟੇ ਪੰਕਜ ਅਰੋੜਾ ਵਾਸੀ ਮਿਸਤਰੀਆਂ ਵਾਲੀ ਗਲੀ, ਪੁਰਾਣਾ ਮੋਗਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਇਮਾਰਤ ਡਿਗਣ ਕਾਰਨ ਵੱਡਾ ਹਾਦਸਾ, ਦੂਰ ਤੱਕ ਗੂੰਜੀ ਜ਼ੋਰਦਾਰ ਧਮਾਕੇ ਦੀ ਆਵਾਜ਼

ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੰਕਜ ਅਰੋੜਾ ਨੇ ਕਿਹਾ ਕਿ ਉਸ ਦੇ ਭਰਾ ਸਾਹਿਲ ਅਰੋੜਾ ਦਾ ਵਿਆਹ 18 ਅਕਤੂਬਰ, 2018 ਨੂੰ ਸੋਨੀਆਂ ਵਾਸੀ ਪ੍ਰੀਤ ਨਗਰ, ਮੋਗਾ ਨਾਲ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ, ਜਿਨ੍ਹਾਂ ਦੇ ਇਕ 8 ਮਹੀਨੇ ਦਾ ਬੱਚਾ ਹੈ। ਉਸਨੇ ਕਿਹਾ ਕਿ ਉਸ ਦੀ ਭਾਬੀ ਸੋਨੀਆਂ ਅਕਸਰ ਹੀ ਘਰ 'ਚ ਲੜਾਈ-ਝਗੜਾ ਕਰਦੀ ਰਹਿੰਦੀ ਸੀ ਅਤੇ ਇਸ ਤੋਂ ਬਾਅਦ ਉਹ ਪੇਕੇ ਚਲੀ ਜਾਂਦੀ, ਜਿਸ ਕਾਰਨ ਉਸ ਦੇ ਪਿਤਾ ਕੁਲਦੀਪ ਕੁਮਾਰ, ਭਰਾ ਅਤੇ ਦੂਜੇ ਪਰਿਵਾਰਕ ਮੈਂਬਰ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦੇ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਦਰਿੰਦਿਆਂ ਨੇ ਲੁੱਟੀ ਵਿਦਿਆਰਥਣ ਦੀ ਇੱਜ਼ਤ, ਅਸ਼ਲੀਲ ਵੀਡੀਓ ਵੀ ਬਣਾਈ

ਪੰਕਜ ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਵੀ ਉਸ ਦੀ ਭਾਬੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਘਰ ਆ ਕੇ ਪਿਤਾ ਅਤੇ ਦੂਜੇ ਮੈਂਬਰਾਂ ਦੀ ਬੇਇੱਜ਼ਤੀ ਕੀਤੀ ਗਈ ਅਤੇ ਹੰਗਾਮਾ ਕੀਤਾ ਗਿਆ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਪੰਚਾਇਤੀ ਤੌਰ ’ਤੇ ਕਈ ਵਾਰ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਕੋਈ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਇਸੇ ਕਾਰਨ ਉਸ ਦੇ ਪਿਤਾ ਕੁਲਦੀਪ ਕੁਮਾਰ ਨੇ ਬੀਤੇ ਦਿਨੀਂ ਜ਼ਹਿਰੀਲੀ ਦਵਾਈ (ਸਲਫਾਸ) ਦੀਆਂ ਗੋਲੀਆਂ ਖਾ ਲਈਆਂ, ਜਿਸ ’ਤੇ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੋਂ ਡੀ. ਐੱਮ. ਸੀ. ਲੁਧਿਆਣਾ ਰੈਫ਼ਰ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਆਪਸੀ ਫੁੱਟ ਤੋਂ 'ਬਲਬੀਰ ਸਿੱਧੂ' ਦਾ ਇਨਕਾਰ, ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ (ਵੀਡੀਓ)

ਇਲਾਜ ਦੌਰਾਨ ਉਸ ਪਿਤਾ ਦੀ ਮੌਤ ਹੋ ਗਈ। ਪੰਕਜ ਨੇ ਕਿਹਾ ਕਿ ਪਿਤਾ ਦੀ ਮੌਤ ਲਈ ਉਸ ਦੀ ਭਾਬੀ, ਭਾਬੀ ਦੀ ਮਾਂ ਅਤੇ ਉਸ ਦੇ ਭਰਾ ਜ਼ਿੰਮੇਵਾਰ ਹਨ। ਉਸ ਨੇ ਕਿਹਾ ਕਿ ਭਾਬੀ ਨੇ ਸਭ ਦਾ ਜਿਊਣਾ ਹਰਾਮ ਕੀਤਾ ਹੋਇਆ ਸੀ, ਜਿਸ ਕਾਰਨ ਉਸ ਦੇ ਪਿਤਾ ਨੇ ਇੰਨਾ ਵੱਡਾ ਕਦਮ ਚੁੱਕਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੋਨੀਆ ਉਸਦੀ ਮਾਤਾ ਕਮਲੇਸ਼ ਰਾਣੀ, ਦੋਵੇਂ ਭਰਾ ਰਿੰਕੂ ਅਤੇ ਰਾਹੁਲ ਵਾਸੀ ਪ੍ਰੀਤ ਨਗਰ, ਮੋਗਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰੀ ਬਾਕੀ ਹੈ। ਪੁਲਸ ਨੇ ਕੁਲਦੀਪ ਕੁਮਾਰ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ 'ਚੋਂ ਪੋਸਟਮਾਰਟਮ ਦੇ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
 

 


 


Babita

Content Editor

Related News