ਮਾਂ-ਪੁੱਤ ਦੇ ਹੋਏ ਝਗੜੇ ਦੌਰਾਨ ਗੁੱਸੇ ''ਚ ਆਏ ਪਿਓ ਨੇ ਪੁੱਤਰ ਨੂੰ ਮਾਰੀ ਗੋਲੀ

Sunday, May 10, 2020 - 11:58 AM (IST)

ਮਾਂ-ਪੁੱਤ ਦੇ ਹੋਏ ਝਗੜੇ ਦੌਰਾਨ ਗੁੱਸੇ ''ਚ ਆਏ ਪਿਓ ਨੇ ਪੁੱਤਰ ਨੂੰ ਮਾਰੀ ਗੋਲੀ

ਸ਼ਾਹਕੋਟ (ਤ੍ਰੇਹਨ)— ਪਿੰਡ ਢੰਡੋਵਾਲ ਦੇ ਇਕ ਵਿਅਕਤੀ ਨੇ ਆਪਣੇ ਪੁੱਤਰ ਉੱਪਰ ਗੋਲੀ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਮਨਜੀਤ ਸਿੰਘ ਪਿੰਡ ਢੰਡੋਵਾਲ ਵਿਖੇ ਰਹਿੰਦਾ ਹੈ। ਇਸ ਦਾ ਪਿਤਾ ਜਸਪਾਲ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਨਿਊ ਕਰਤਾਰ ਨਗਰ (ਨੇੜੇ ਕਰਤਾਰ ਪੈਲਸ) ਸ਼ਾਹਕੋਟ ਵਿਖੇ ਰਹਿੰਦੇ ਹਨ। ਬੀਤੇ ਦਿਨ ਤੜਕਸਾਰ ਮਨਜੀਤ ਸਿੰਘ ਨੇ ਸ਼ਾਹਕੋਟ ਆ ਕੇ ਮਾਤਾ ਦੀ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਤਨੀ ਦੀ ਕੁੱਟਮਾਰ ਨੂੰ ਦੇਖਦੇ ਹੋਏ ਜਸਪਾਲ ਸਿੰਘ ਨੇ ਆਪਣੀ ਦੋਨਾਲੀ (ਰਾਈਫਲ) ਨਾਲ ਪੁੱਤਰ ਉੱਪਰ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ।

ਉਸ ਨੂੰ ਤੁਰੰਤ ਸਿਵਲ ਹਸਪਤਾਲ ਸ਼ਾਹਕੋਟ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਜਲੰਧਰ ਲਈ ਰੈਫਰ ਕਰ ਦਿੱਤਾ, ਜਿੱਥੇ ਉਹ ਇਲਾਜ ਅਧੀਨ ਹੈ। ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਸ਼ਾਹਕੋਟ ਸੁਰਿੰਦਰ ਕੁਮਾਰ ਅਤੇ ਏ. ਐੱਸ. ਆਈ. ਸਤਨਾਮ ਸਿੰਘ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News