ਵਿਆਹ ਵਾਲੇ ਘਰ ਪਏ ਮੌਤ ਦੇ ਵੈਣ, ਲਾਡਲੀ ਧੀ ਦੀ ਡੋਲੀ ਤੋਰਨ ਤੋਂ ਬਾਅਦ ਪਿਤਾ ਨੇ ਸਦਾ ਲਈ ਮੀਚ ਲਈਆਂ ਅੱਖਾਂ

Sunday, Feb 05, 2023 - 03:42 PM (IST)

ਵਿਆਹ ਵਾਲੇ ਘਰ ਪਏ ਮੌਤ ਦੇ ਵੈਣ, ਲਾਡਲੀ ਧੀ ਦੀ ਡੋਲੀ ਤੋਰਨ ਤੋਂ ਬਾਅਦ ਪਿਤਾ ਨੇ ਸਦਾ ਲਈ ਮੀਚ ਲਈਆਂ ਅੱਖਾਂ

ਖਡੂਰ ਸਾਹਿਬ (ਵੈੱਬ ਡੈਸਕ, ਵਿਜੇ ਅਰੋੜਾ) : ਸ੍ਰੀ ਗੋਇੰਦਵਾਲ ਸਾਹਿਬ ਦੇ ਪਿੰਡ ਧੂੰਦਾ ਤੋਂ ਦਿਲ ਝੰਜੋੜ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲਾਡਲੀ ਧੀ ਦੀ ਡੋਲੀ ਤੋਰਨ ਤੋਂ ਬਾਅਦ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਿਸੇ ਨੇ ਵੀ ਅਜਿਹਾ ਨਹੀਂ ਸੋਚਿਆ ਸੀ ਕਿ ਵਿਆਹ ਦੀਆਂ ਖ਼ੁਸ਼ੀਆਂ ਇਸ ਤਰ੍ਹਾਂ ਮਾਤਮ 'ਚ ਬਦਲ ਜਾਣਗੀਆਂ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਸਤਨਾਮ ਸਿੰਘ (ਲਗਭਗ 55) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 4 ਫਰਵਰੀ ਨੂੰ ਸਤਨਾਮ ਸਿੰਘ ਦੀ ਧੀ ਚਰਨਜੀਤ ਕੌਰ ਦਾ ਵਿਆਹ ਸੀ। ਸਤਨਾਮ ਸਿੰਘ ਨੇ ਬੜੇ ਹੀ ਚਾਅ ਨਾਲ ਆਪਣੀ ਲਾਡਾਂ ਨਾਲ ਪਾਲੀ ਧੀ ਦਾ ਵਿਆਹ ਕੀਤਾ ਅਤੇ ਖ਼ੁਸ਼ੀ-ਖ਼ੁਸ਼ੀ ਉਸ ਦੀ ਡੋਲੀ ਤੋਰੀ ਪਰ ਉਸੇ ਰਾਤ 11 ਵਜੇ ਦੇ ਕਰੀਬ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਮਾਮਲਾ ਲਟਕਣ ਦੇ ਆਸਾਰ, MP ਪ੍ਰਨੀਤ ਕੌਰ ਨੂੰ ਲੋਕ ਸਭਾ ਦੀ ‘ਪੌੜੀ ਚੜ੍ਹਨੋਂ’ ਰੋਕਣਾ ਔਖਾ!

PunjabKesari

ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦੇ ਪਰਿਵਾਰ ਵੱਲੋਂ ਰਿਸੇਪਸ਼ਨ ਪਾਰਟੀ ਰੱਖੀ ਗਈ ਸੀ ਅਤੇ ਸਤਨਾਮ ਸਿੰਘ ਦੇ ਸਮੁੱਚੇ ਪਰਿਵਾਰ ਨੇ ਇਸ 'ਚ ਸ਼ਮੂਲੀਅਤ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲ ਗਈਆਂ।

PunjabKesari

ਪਰਿਵਾਰ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਸਤਨਾਮ ਸਿੰਘ ਘਰੇਲੂ ਪਰੇਸ਼ਾਨੀ ਕਾਰਨ ਵੀ ਮਾਨਸਿਕ ਤੌਰ 'ਤੇ ਦੁਖ਼ੀ ਸੀ। ਇਸ ਤੋਂ ਇਲਾਵਾ ਸਤਨਾਮ ਸਿੰਘ ਨੂੰ ਸਾਹ ਦੀ ਤਕਲੀਫ਼ ਸੀ ਅਤੇ ਉਹ ਫੇਫੜਿਆਂ ਦੀ ਬੀਮਾਰੀ ਤੋਂ ਵੀ ਪੀੜਤ ਸੀ। 

PunjabKesari

ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ ਵਲੋਂ ਸਰਕਾਰ ਨੂੰ ਦਿੱਤਾ ਅਲਟੀਮੇਟਮ ਪੂਰਾ, ਹੁਣ ਸਖ਼ਤ ਕਦਮ ਚੁੱਕਣ ਦੀ ਤਿਆਰੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News