ਹੰਝੂ ਭਰੀਆਂ ਅੱਖਾਂ ਨਾਲ ਬੋਲਿਆ ਪਿਤਾ, ਮੇਰੀ ਢਾਈ ਮਹੀਨੇ ਪਹਿਲਾਂ ਵਿਆਹੀ ਧੀ ਦਾ ਸਹੁਰਿਆਂ ਨੇ ਕੀਤਾ ਕਤਲ
Monday, Feb 14, 2022 - 10:54 PM (IST)
ਪੱਟੀ (ਸੌਰਭ) : ਸਹੁਰਾ ਪਰਿਵਾਰ ਵਲੋਂ ਦਾਜ ਖਾਤਰ ਦੋ ਮਹੀਨੇ ਪਹਿਲਾਂ ਵਿਆਹੀ ਕੁੜੀ ਨੂੰ ਸ਼ੱਕੀ ਹਾਲਾਤ ’ਚ ਕਥਿਤ ਤੌਰ ’ਤੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਸ਼ਰਨਪ੍ਰੀਤ ਕੌਰ (22) ਦੇ ਪਿਤਾ ਸੁਰਿੰਦਰ ਸਿੰਘ ਵਾਸੀ ਮਾਹਲਾ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਢਾਈ ਮਹੀਨੇ ਪਹਿਲਾਂ 20 ਨੰਵਬਰ 2021 ਨੂੰ ਮੇਰੀ ਧੀ ਦਾ ਵਿਆਹ ਦਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕੱਚਾ ਪੱਕਾ ਨਾਲ ਹੋਇਆ ਸੀ ਅਤੇ ਹੈਸੀਅਤ ਮੁਤਾਬਿਕ ਵਿਆਹ ਵਿਚ ਬੁੱਲਟ ਮੋਟਰਸਾਈਕਲ, ਫਰਿੱਜ, ਵਾਸ਼ਿੰਗ ਮਸ਼ੀਨ, ਐੱਲ.ਸੀ.ਡੀ. ਅਤੇ ਹੋਰ ਦਾਜ ਦਾ ਸਾਮਾਨ ਦਿੱਤਾ ਸੀ ਪਰ ਕੁਝ ਸਮੇਂ ਬਾਅਦ ਹੀ ਲੜਕੇ ਪਰਿਵਾਰ ਵਲੋਂ ਕਾਰ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਲੜਕੀ ਨੂੰ ਕਈ ਦਿਨਾਂ ਤੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਏ. ਸੀ. ਪੀ. ਬਿਮਲਕਾਂਤ ਤੇ ਪਾਰਟਨਰ ਨਸ਼ਾ ਸਮੱਗਲਰ ਜੀਤਾ ਮੌੜ ਦਾ ਸਾਥੀ ਵੀ ਅਮਰੀਕਾ ’ਚ ਗ੍ਰਿਫਤਾਰ
ਉਨ੍ਹਾਂ ਦੱਸਿਆ ਕਿ ਮੇਰੇ ਲੜਕੇ ਦਮਨਪ੍ਰੀਤ ਸਿੰਘ ਦਾ 14 ਫਰਵਰੀ ਅੱਜ ਦੇ ਦਿਨ ਜਨਮ ਦਿਨ ਸੀ ਅਤੇ ਇਸ ਬਾਰੇ ਸਾਡੇ ਪਰਿਵਾਰ ਦੀ 13 ਫਰਵਰੀ ਨੂੰ ਸ਼ਰਨਜੀਤ ਕੌਰ ਨਾਲ ਜਨਮ ਦਿਨ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਸਵੇਰੇ 9 ਵਜੇ ਗੱਲਬਾਤ ਹੋਈ ਸੀ ਪਰ ਉਸ ਤੋਂ ਬਾਅਦ ਸ਼ਾਮ 7 ਵਜੇ ਸਾਡੇ ਜਵਾਈ ਦਵਿੰਦਰ ਸਿੰਘ ਦਾ ਫੋਨ ਆਇਆ ਕਿ ਸ਼ਰਨਪ੍ਰੀਤ ਕੌਰ ਦੀ ਅਟੈਕ ਨਾਲ ਮੌਤ ਹੋ ਗਈ ਹੈ, ਜਿਸ ’ਤੇ ਸਾਡੇ ਪਰਿਵਾਰਕ ਮੈਂਬਰ ਲੜਕੀ ਦੇ ਸਹੁਰੇ ਕੱਚਾ-ਪੱਕਾ ਪਹੁੰਚੇ, ਜਿੱਥੇ ਆ ਕੇ ਦੇਖਿਆ ਕਿ ਸ਼ਰਨਪ੍ਰੀਤ ਕੌਰ ਦੇ ਗੱਲ ਅਤੇ ਸਰੀਰ ’ਤੇ ਨਿਸ਼ਾਨ ਪਏ ਹੋਏ ਸਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ ਦੋ-ਤਿੰਨ ਮੁੱਖ ਮੰਤਰੀ ਭੁਗਤਾ ਦਿੱਤੇ, ਜੇ ਠੀਕ ਨਾ ਚੱਲਿਆ ਤਾਂ...
ਉਨ੍ਹਾਂ ਦੱਸਿਆ ਕਿ ਸ਼ਰਨਪ੍ਰੀਤ ਕੌਰ ਦੇ ਸਹੁਰੇ ਪਰਿਵਾਰ ਵਲੋਂ ਉਨ੍ਹਾਂ ਦੀ ਧੀ ਨੂੰ ਮਾਰਿਆ ਕੁੱਟਿਆ ਗਿਆ ਹੈ, ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ, ਜਿਸ ’ਤੇ ਕੱਚਾ ਪੱਕਾ ਪੁਲਸ ਸਟੇਸ਼ਨ ਵਿਖੇ ਦਰਖਾਸਤ ਦਿੱਤੀ ਗਈ ਹੈ। ਇਸ ਸਬੰਧੀ ਐੱਸ.ਐੱਚ.ਓ. ਥਾਣਾ ਕੱਚਾ ਪੱਕਾ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਕੁੜੀ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪੱਟੀ ਵਿਖੇ ਪਹੁੰਚਾਇਆ ਗਿਆ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਰੈਲੀ ’ਚ ਬੋਲੇ ਸਿੱਧੂ, ਕਿਹਾ ਮੈਂ ਪ੍ਰਧਾਨ ਰਿਹਾ ਤਾਂ ਵਿਧਾਇਕ ਦਾ ਪੁੱਤ ਨਹੀਂ ਵਰਕਰ ਬਣੇਗਾ ਚੇਅਰਮੈਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?