ਪਿਓ ਨੇ ਨਾਬਾਲਗ ਧੀ ਦਾ ਕਰਾਇਆ ਜ਼ਬਰੀ ਵਿਆਹ, ਪਤੀ ਦੇ ਰਿਸ਼ਤੇਦਾਰ ਕਰਦੇ ਸੀ ਜਬਰ-ਜ਼ਿਨਾਹ

9/19/2020 9:09:44 AM

ਲੁਧਿਆਣਾ (ਰਾਜ) : ਨਾਬਾਲਗ ਬੇਟੀ ਦਾ ਜ਼ਬਰਦਸਤੀ ਵਿਆਹ ਕਰਨ ਵਾਲੇ ਮੁਲਜ਼ਮ ਪਿਤਾ ਨੂੰ ਥਾਣਾ ਡਾਬਾ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਨਾਲ ਹੀ ਉਸ ਦੀ ਇਕ ਰਿਸ਼ਤੇਦਾਰ ਜਨਾਨੀ ਨੂੰ ਵੀ ਕਾਬੂ ਕੀਤਾ ਹੈ। ਮੁਲਜ਼ਮ ਪਿਤਾ ਬਿੱਟੂ ਅਤੇ ਰਿਸ਼ਤੇਦਾਰ ਜਨਾਨੀ ਜਸਵਿੰਦਰ ਕੌਰ ਹੈ। ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਜੇਲ ਭੇਜਿਆ ਗਿਆ ਹੈ ਪਰ ਕੋਰੋਨਾ ਟੈਸਟ ਕਾਰਨ ਹਾਲ ਦੀ ਘੜੀ ਉਨ੍ਹਾਂ ਨੂੰ ਮੈਰੀਟੋਰੀਅਸ ਸਕੂਲ ’ਚ ਰੱਖਿਆ ਗਿਆ ਹੈ।

ਬਾਕੀ ਮੁਲਜ਼ਮਾਂ ਦੀ ਭਾਲ 'ਚ ਪੁਲਸ ਦੀ ਛਾਪੇਮਾਰੀ ਚੱਲ ਰਹੀ ਹੈ। ਐੱਸ. ਐੱਚ. ਓ. ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਬਿੱਟੂ ਆਪਣੀ ਪਤਨੀ ਤੋਂ ਪਿਛਲੇ 5 ਸਾਲਾਂ ਤੋਂ ਵੱਖ ਰਹਿ ਰਿਹਾ ਸੀ ਪਰ ਉਸ ਦੀ ਵੱਡੀ ਬੇਟੀ 13 ਸਾਲ ਦੀ ਸੀ, ਜੋ ਬਿੱਟੂ ਦੇ ਨਾਲ ਰਹਿੰਦੀ ਸੀ। ਬਿੱਟੂ ਨੇ ਆਪਣੇ ਰਿਸ਼ਤੇਦਾਰਾਂ ਦੀ ਮਿਲੀ-ਭੁਗਤ ਨਾਲ ਉਸ ਦਾ ਜ਼ਬਰੀ ਵਿਆਹ ਕਰਵਾ ਦਿੱਤਾ ਸੀ। ਜਦੋਂ ਬੱਚੀ ਦੀ ਮਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।

ਬੱਚੀ ਨੂੰ ਬੁਲਾ ਕੇ ਉਸ ਦਾ ਬਿਆਨ ਲਿਆ ਗਿਆ ਤਾਂ ਪਤਾ ਲੱਗਾ ਕਿ ਉਸ ਦਾ ਪਤੀ, ਆਪਣੇ ਭਰਾ ਅਤੇ ਜੀਜੇ ਸਮੇਤ ਬੱਚੀ ਦੇ ਨਾਲ ਜਬਰ-ਜ਼ਿਨਾਹ ਵੀ ਕਰਦੇ ਰਹੇ ਹਨ ਤਾਂ ਥਾਣਾ ਡਾਬਾ 'ਚ ਪੀੜਤਾ ਦੀ ਮਾਂ ਦੇ ਬਿਆਨਾਂ ’ਤੇ ਪਿਤਾ ਬਿੱਟੂ, ਪਤੀ ਪਰਮਜੀਤ ਸਿੰਘ, ਪਤੀ ਦੇ ਭਰਾ ਜਸਵਿੰਦਰ ਜੱਸੀ, ਰਵੀ, ਸੋਮਾ, ਜਸਵਿੰਦਰ ਕੌਰ, ਪ੍ਰਿਆ, ਚਰਨੋ, ਪ੍ਰੀਤੀ ਅਤੇ ਕਿੰਦਰ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ।
 


Babita

Content Editor Babita