ਫਾਦਰ ਐਂਥਨੀ ਵਲੋਂ ਖੰਨਾ ਪੁਲਸ ’ਤੇ 6.65 ਕਰੋੜ ਰੁਪਏ ਗਾਇਬ ਕਰਨ ਦੇ ਲਾਏ ਦੋਸ਼ ਦੇ ਮਾਮਲੇ ’ਚ ਆਇਆ ਨਵਾਂ ਮੋੜ
Friday, Apr 12, 2019 - 12:28 AM (IST)
ਜਲੰਧਰ, (ਮ੍ਰਿਦੁਲ)-ਪ੍ਰਤਾਪਪੁਰਾ ਵਾਸੀ ਫਾਦਰ ਐਂਥਨੀ ਵਲੋਂ ਖੰਨਾ ਪੁਲਸ ’ਤੇ 6.65 ਕਰੋੜ ਰੁਪਏ ਗਾਇਬ ਕਰਨ ਦੇ ਦੋਸ਼ਾਂ ਦੀ ਜਾਂਚ ਈ. ਡੀ. ਨੇ ਬੰਦ ਕਰ ਦਿੱਤੀ ਹੈ। ਕਾਰਨ ਸਾਹਮਣੇ ਆਇਆ ਹੈ ਕਿ ਖੰਨਾ ਪੁਲਸ ਵਲੋਂ ਜੋ ਵਾਅਦਾ ਕੀਤਾ ਗਿਆ ਸੀ ਕਿ ਫਾਦਰ ਐਂਥਨੀ ਤੇ ਉਨ੍ਹਾਂ ਦੇ ਸਾਥੀਆਂ ਤੋਂ ਜੋ ਰਕਮ 9.66 ਕਰੋੜ ਦੀ ਰਾਸ਼ੀ ਫੜੀ ਗਈ ਹੈ, ਉਹ ਹਵਾਲਾ ਰਾਸ਼ੀ ਹੈ, ਜਿਸ ਨੂੰ ਉਨ੍ਹਾਂ ਨੇ ਇਨਕਮ ਟੈਕਸ ਅਤੇ ਈ. ਡੀ. ਨੂੰ ਸੌਂਪ ਦਿੱਤਾ ਹੈ ਪਰ ਈ. ਡੀ. ਅਨੁਸਾਰ ਪੰਜਾਬ ਪੁਲਸ ਤੇ ਇਨਕਮ ਟੈਕਸ ਵਿਭਾਗ ਨੂੰ ਫਾਦਰ ਐਂਥਨੀ ਦੇ ਘਰ ਵਿਚ ਛਾਪੇਮਾਰੀ ਕਰ ਕੇ ਪੈਸੇ ਬਰਾਮਦ ਕਰਨ ਦੀ ਰਾਸ਼ੀ ਹਵਾਲਾ ਨਾਲ ਸਬੰਧਤ ਨਹੀਂ ਹੈ। ਇਹ ਐੱਸ. ਐੱਸ. ਪੀ. ਖੰਨਾ ਧਰੁਵ ਦਹੀਆ ਲਈ ਕਾਫੀ ਵੱਡੀ ਮੁਸ਼ਕਲ ਬਣੇਗੀ। ਹਾਲਾਂਕਿ ਇਸ ਸਬੰਧ ਵਿਚ ਕੋਈ ਵੀ ਪੁਲਸ ਅਫਸਰ ਜਾਂ ਈ. ਡੀ. ਅਧਿਕਾਰੀ ਕੋਈ ਜਾਣਕਾਰੀ ਨਹੀਂ ਦੇ ਰਿਹਾ ਹੈ। ਪੰਜਾਬ ਪੁਲਸ ਦੇ ਉਚ ਆਈ. ਪੀ. ਐੱਸ. ਅਧਿਕਾਰੀ ਦੀ ਮੰਨੀਏ ਤਾਂ ਈ. ਡੀ. ਵਲੋਂ ਫਾਦਰ ਐਂਥਨੀ ਦੇ ਘਰ ਤੋਂ ਬਰਾਮਦ ਕੀਤੀ ਗਈ ਰਾਸ਼ੀ ਨੂੰ ਹਵਾਲਾ ਨਾਲ ਸਬੰਧਤ ਦੱਸਣ ਦੇ ਬਾਰੇ ਵਿਚ ਲਿਖਤੀ ਸਟੇਟਮੈਂਟ ਦੇ ਦਿੱਤੀ ਗਈ ਹੈ। ਇਸ ਸਬੰਧ ਵਿਚ ਲੁਧਿਆਣਾ ਸਥਿਤ ਈ. ਡੀ. ਅਫਸਰ ਮਾਨਿਕਸ਼ਾਹ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਬਾਰੇ ਕਿਹਾ ਕਿ ਉਹ ਕੁਝ ਨਹੀਂ ਦੱਸ ਸਕਦੇ ਪਰ ਇਹ ਜਾਣਕਾਰੀ ਇਨਕਮ ਟੈਕਸ ਵਿਭਾਗ ਤੋਂ ਲੈ ਸਕਦੇ ਹਨ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਪੈਸਾ ਹਵਾਲਾ ਨਾਲ ਸਬੰਧਤ ਨਹੀਂ ਸੀ ਤਾਂ ਇਸ ਦਾ ਮਤਲਬ ਫਾਦਰ ਐਂਥਨੀ ਵਲੋਂ ਰਕਮ 6.65 ਕਰੋੜ ਗਾਇਬ ਹੋਣ ਦਾ ਦਾਅਵਾ ਬਿਲਕੁਲ ਸਹੀ ਸੀ! ਹੁਣ ਇਹ ਜਾਂਚ ਦਾ ਵਿਸ਼ਾ ਹੈ। ਈ. ਡੀ. ਦੀ ਜਾਂਚ ਵਿਚ ਫਾਦਰ ਐਂਥਨੀ ਦੀ ਪਾਰਟਨਰਸ਼ਿਪ ਫਰਮ ਸਹੋਦਯਾ ਜੋ ਕਿ ਸਕੂਲਾਂ ਨੂੰ ਕਿਤਾਬਾਂ ਦਾ ਕੰਟ੍ਰੈਕਟ ਦਿੰਦੀ ਹੈ, ਉਸ ਦੇ ਅਕਾਊਂਟਸ ਅਤੇ ਪਿਛਲੇ 2 ਸਾਲਾਂ ਦੀ ਬੈਂਕ ਟਰਾਂਜ਼ੈਕਸ਼ਨ ਦੀ ਜਾਂਚ ਕੀਤੀ ਗਈ ਜਿਸ ਵਿਚ ਕਿਸੇ ਵੀ ਤਰ੍ਹਾਂ ਦੇ ਫੌਰਨ ਟਰਾਂਜ਼ੈਕਸ਼ਨ ਦੇ ਸਬੂਤ ਸਾਹਮਣੇ ਨਹੀਂ ਆ ਸਕੇ, ਜੋ ਕਿ ਇਹ ਪੁਖਤਾ ਕਰ ਸਕੇ ਕਿ ਫਾਦਰ ਐਂਥਨੀ ਨੂੰ ਫੌਰਨ ਤੋਂ ਫੰਡਿੰਗ ਹੋਈ ਹੈ ਜਾਂ ਉਨ੍ਹਾਂ ਵਲੋਂ ਹਵਾਲਾ ਰਾਹੀਂ ਪੈਸੇ ਵਿਦੇਸ਼ ਜਾਂ ਫਿਰ ਇਧਰ-ਉਧਰ ਕੀਤੇ ਗਏ ਹਨ। ਹਾਲਾਂਕਿ ਇਨਕਮ ਟੈਕਸ ਅਤੇ ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਈ. ਡੀ. ਨੇ ਇਨਕਮ ਟੈਕਸ ਵਿਭਾਗ ਨੂੰ ਇਹ ਵੀ ਕਿਹਾ ਹੈ ਕਿ ਜੇਕਰ ਪੁਲਸ ਜਾਂ ਇਨਕਮ ਟੈਕਸ ਵਿਭਾਗ ਦੀ ਜਾਂਚ ਵਿਚ ਕੋਈ ਵੀ ਕਾਗਜ਼ਾਤ ਜਾਂ ਕੋਈ ਲੀਗਲ ਡਾਕੂਮੈਂਟ ਮਿਲਦਾ ਹੈ, ਜੋ ਕਿ ਇਲ-ਲੀਗਲ ਜਾਂ ਫੌਰਨ ਟਰਾਂਜ਼ੈਕਸ਼ਨ ਨਾਲ ਸਬੰਧ ਰੱਖਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ। ਜੇ ਉਹ ਫਾਦਰ ਐਂਥਨੀ ਦੀ ਫਰਮ ਸਹੋਦਯਾ ਵਲੋਂ ਜੇਕਰ ਕੋਈ ਨਾਜਾਇਜ਼ ਟਰਾਂਜ਼ੈਕਸ਼ਨ ਹੋਈ ਤਾਂ ਉਸ ਨੂੰ ਫੜਿਆ ਜਾਵੇ।
ਆਈ. ਟੀ. ਵਿਭਾਗ ਵਲੋਂ ਕੇਸ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਫਾਦਰ ਐਂਥਨੀ ਵਲੋਂ ਘਰ ਵਿਚੋਂ ਪੈਸੇ ਬਰਾਮਦ ਕਰਨ ਸਬੰਧੀ ਦਾਅਵਾ ਕੀਤਾ ਕਿ ਉਕਤ ਰਾਸ਼ੀ ਉਨ੍ਹਾਂ ਦੀ ਫਰਮ ਵਲੋਂ ਪੰਜਾਬ ਵਿਚ 43 ਸਕੂਲਾਂ ਨੂੰ ਬੁੱਕ ਵੇਚ ਕੇ ਇਕੱਠੀ ਕੀਤੀ ਗਈ ਸੀ। ਵਿਭਾਗ ਵਲੋਂ ਫਾਦਰ ਐਂਥਨੀ ਤੋਂ ਉਨ੍ਹਾਂ ਦੇ ਇਕ ਸਾਲ ਦਾ ਸਾਰਾ ਰਿਕਾਰਡ ਲਿਆ ਗਿਆ। ਉਥੇ ਉਸ ਨਾਲ ਕੀਤੇ ਗਏ ਦਾਅਵੇ ਸਬੰਧੀ 43 ਸਕੂਲਾਂ ਨੂੰ ਕਿੰਨੀਆਂ ਬੁਕਸ ਵੇਚੀਆਂ ਗਈਆਂ ਹਨ ਅਤੇ ਪੇਮੈਂਟ ਕਿਸ ਤਰੀਕੇ ਨਾਲ ਹੋਈ ਹੈ, ਦਾ ਸਾਰਾ ਰਿਕਾਰਡ ਲੈ ਲਿਆ ਗਿਆ ਹੈ।
ਆਈ. ਜੀ. ਸਿਨ੍ਹਾ ਲੁਧਿਆਣੇ ਇਨਕਮ ਟੈਕਸ ਡਾਇਰੈਕਟਰ ਨੂੰ ਮਿਲੇ
ਦੱਸ ਦੇਈਏ ਕਿ ਖੰਨਾ ਪੁਲਸ ’ਤੇ 6.65 ਕਰੋੜ ਰੁਪਏ ਗਾਇਬ ਕਰਨ ਦੇ ਲੱਗ ਰਹੇ ਦੋਸ਼ਾਂ ਦੀ ਜਾਂਚ ਕਰਨ ਲਈ ਐੱਸ. ਆਈ. ਟੀ. ਹੈੱਡ ਆਈ. ਜੀ. ਸਿਨ੍ਹਾ ਲੁਧਿਆਣਾ ਸਥਿਤ ਇਨਕਮ ਟੈਕਸ ਵਿਭਾਗ ਅਫਸਰ ਨੂੰ ਮਿਲਣ ਗਏ ਸਨ, ਜਿਥੇ ਉਹ ਐਡੀਸ਼ਨਲ ਡਾਇਰੈਕਟਰ ਰਿਤੇਸ਼ ਕੁਮਾਰ ਤੇ ਹੋਰ ਅਫਸਰਾਂ ਨੂੰ ਵੀ ਮਿਲੇ, ਜਿੱਥੇ ਉਨ੍ਹਾਂ ਨੇ ਵਿਭਾਗ ਤੋਂ ਫਾਦਰ ਐਂਥਨੀ ਵਲੋਂ ਦਿੱਤੇ ਗਏ ਰਿਕਾਰਡਸ ਸਬੰਧੀ ਗੱਲਬਾਤ ਕੀਤੀ। ਹਾਲਾਂਕਿ ਵਿਭਾਗ ਵਲੋਂ ਕਿਹਾ ਗਿਆ ਸੀ ਕਿ ਉਹ ਚੈਨਲ ਰਾਹੀਂ ਉਨ੍ਹਾਂ ਕੋਲੋਂ ਰਿਕਾਰਡ ਮੰਗ ਸਕਦੇ ਹਨ ਅਤੇ ਜੇਕਰ ਉਹ ਚੈਨਲ ਦੇ ਮਾਰਫਤ ਆਉਂਦੇ ਹਨ ਤਾਂ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਪੇਮੈਂਟ ਵੀ ਦਿੱਤੀ ਜਾਵੇਗੀ।