65 ਨਸ਼ੀਲੀਆਂ ਗੋਲੀਆਂ ਸਮੇਤ 4 ਤਸਕਰ ਕਾਬੂ, ਮਾਮਲੇ ਦਰਜ

Saturday, Sep 19, 2026 - 06:23 PM (IST)

65 ਨਸ਼ੀਲੀਆਂ ਗੋਲੀਆਂ ਸਮੇਤ 4 ਤਸਕਰ ਕਾਬੂ, ਮਾਮਲੇ ਦਰਜ

ਅਬੋਹਰ (ਰਹੇਜਾ): ਸਰਕਾਰ ਦੇ ਹੁਕਮਾਂ ’ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਅਬੋਹਰ ਸਬ-ਡਿਵੀਜ਼ਨ ਪੁਲਸ ਨੇ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ 65 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਸਾਰੇ ਮਾਮਲਿਆਂ ਵਿੱਚ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ।

ਥਾਣਾ ਬਹਾਵਵਾਲਾ ਵਿੱਚ ਤਾਇਨਾਤ ਜਾਂਚ ਕਰਮਚਾਰੀ ਐਚਸੀ ਜਸਵਿੰਦਰ ਸਿੰਘ ਅਨੁਸਾਰ ਪਿੰਡ ਭਾਗੂ ਵਿੱਚ ਗਸ਼ਤ ਦੌਰਾਨ ਅਨਿਲ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਪਿੰਡ ਦੋਦੇਵਾਲਾ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 10 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਥਾਣਾ ਬਹਾਵਵਾਲਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਥਾਣਾ ਸਦਰ ਖੂਈਆਂ ਸਰਵਰ ਵਿੱਚ ਤਾਇਨਾਤ ਏਐਸਆਈ ਇਕਬਾਲ ਸਿੰਘ ਅਨੁਸਾਰ ਪਿੰਡ ਜੰਡਵਾਲਾ ਹਨੂਵੰਤਾ ਖੇਤਰ ਵਿੱਚ ਗਸ਼ਤ ਦੌਰਾਨ ਕੁਲਦੀਪ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਅਤੇ ਰਾਮ ਕੁਮਾਰ ਉਰਫ਼ ਦਾਰਾ ਪੁੱਤਰ ਕ੍ਰਿਸ਼ਨ ਕੁਮਾਰ, ਦੋਵੇਂ ਵਾਸੀ ਜੰਡਵਾਲਾ ਹਨੂਵੰਤਾ, ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਥਾਣਾ ਖੂਈਆਂ ਸਰਵਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਉਧਰ, ਮੌਜਗੜ੍ਹ ਚੌਕੀ ਇੰਚਾਰਜ ਭਗਵਾਨ ਸਿੰਘ ਅਨੁਸਾਰ ਪਿੰਡ ਜੜਵਾਲਾ ਹਨੂਵੰਤਾ ਵਿੱਚ ਗਸ਼ਤ ਦੌਰਾਨ ਮੌਜਗੜ੍ਹ ਵਾਸੀ ਰਾਮ ਸਿੰਘ ਪੁੱਤਰ ਮਹਿੰਦਰ ਕੁਮਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 15 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।


author

Shivani Bassan

Content Editor

Related News