ਕਾਰ ਡਰੇਨ ''ਚ ਡਿੱਗਣ ਕਰਕੇ ਪਿਓ-ਪੁੱਤ ਦੀ ਮੌਤ

Monday, Sep 24, 2018 - 04:55 PM (IST)

ਕਾਰ ਡਰੇਨ ''ਚ ਡਿੱਗਣ ਕਰਕੇ ਪਿਓ-ਪੁੱਤ ਦੀ ਮੌਤ

ਚੁਗਾਵਾਂ (ਹਰਜੀਤ)— ਪੁਲਸ ਚੌਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਦੀ ਡਰੇਨ 'ਚ ਇਕ ਕਾਰ ਦੇ ਡਿੱਗਣ ਕਾਰਨ ਕਾਰ 'ਚ ਸਵਾਰ ਦੋਵੇਂ ਪਿਓ-ਪੁੱਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਧੀਰਜ ਸੈਣੀ (43)ਆਪਣੇ ਪੁੱਤਰ ਅੰਸ਼ ਸੈਣੀ ਦੇ ਨਾਲ ਸ਼ਾਮ 6.30 ਵਜੇ ਦੇ ਕਰੀਬ ਆਪਣੀ ਲਾਂਸਰ ਗੱਡੀ 'ਤੇ ਸਵਾਰ ਹੋ ਕੇ ਖਿਆਲਾਂ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਕਿ ਰਸਤੇ 'ਚ ਰਾਮ ਤੀਰਥ ਤੋਂ ਖਾਸਾ ਰੋਡ ਉੱਪਰ ਪੈਂਦੀ ਡਰੇਨ ਦੇ ਪੁਲ 'ਚ ਕਾਰ ਦੇ ਡਿੱਗਣ ਕਾਰਨ ਇਹ ਹਾਦਸਾ ਵਾਪਰ ਗਿਆ, ਜਿੱਥੇ ਦੋਵਾਂ ਪਿਓ-ਪੁੱਤਰ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਪੰਜਾਬ ਸਮੇਤ ਹਿਮਾਚਲ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਦਾ ਕਹਿਰ ਪਿਛਲੇ ਦੋ ਦਿਨਾਂ ਤੋਂ ਜਾਰੀ ਹੈ, ਜਿਸ ਦੇ ਕਾਰਨ ਕਈ ਥਾਵਾਂ 'ਤੇ ਤਬਾਹੀ ਹੋ ਰਹੀ ਹੈ। ਬਾਰਿਸ਼ ਦੇ ਕਾਰਨ ਅਲਰਟ ਜਾਰੀ ਕੀਤਾ ਗਿਆ ਅਤੇ ਦੋ ਦਿਨਾਂ ਤੱਕ ਸਕੂਲ-ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।


Related News