ਮੁੱਲਾਂਪੁਰ ਦਾਖਾ ’ਚ ਹੈਵਾਨੀਅਤ ਦੀ ਹੱਦ, ਸਕੇ ਪਿਓ ਨੇ ਨੌਜਵਾਨ ਧੀ ਦੀ ਲੁੱਟੀ ਪੱਤ, ਹੈਰਾਨ ਕਰਨ ਵਾਲੀ ਹੈ ਘਟਨਾ

Tuesday, Jul 06, 2021 - 10:53 PM (IST)

ਮੁੱਲਾਂਪੁਰ ਦਾਖਾ ’ਚ ਹੈਵਾਨੀਅਤ ਦੀ ਹੱਦ, ਸਕੇ ਪਿਓ ਨੇ ਨੌਜਵਾਨ ਧੀ ਦੀ ਲੁੱਟੀ ਪੱਤ, ਹੈਰਾਨ ਕਰਨ ਵਾਲੀ ਹੈ ਘਟਨਾ

ਮੁੱਲਾਂਪੁਰ ਦਾਖਾ (ਕਾਲੀਆ) : ਬੀਤੀ ਰਾਤ 6 ਬੱਚਿਆਂ ਦੇ ਪਿਓ ਨੇ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਆਪਣੀ ਪਲੇਠੀ ਨੌਜਵਾਨ ਧੀ (20 ਸਾਲ) ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਿਆਂ ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਵੀ ਦਾਗ-ਦਾਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕਲਯੁੱਗੀ ਪਿਓ ਜੋ ਕਿ ਕਬਾੜ ਦਾ ਕੰਮ ਕਰਦਾ ਹੈ ਅਤੇ 12-13 ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ, ਆਪਣੇ 6 ਬੱਚਿਆਂ 4 ਧੀਆਂ ਅਤੇ 2 ਪੁੱਤਰਾਂ ਨਾਲ ਇਥੋਂ ਦੇ ਇਕ ਇਲਾਕੇ ਵਿਚ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਖੰਨਾ ’ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚਾਰ ਮੈਂਬਰ ਗ੍ਰਿਫ਼ਤਾਰ, ਜਾਂਚ ਦੌਰਾਨ ਹੋਏ ਵੱਡੇ ਖ਼ੁਲਾਸੇ

ਬੀਤੀ ਰਾਤ ਲਗਭਗ 12 ਵਜੇ ਦੇ ਕਰੀਬ ਪਿਓ ਨੇ ਦੋ ਬੋਤਲਾਂ ਸ਼ਰਾਬ ਦੀਆਂ ਡਕਾਰ ਕੇ ਕਮਰੇ ਵਿਚ 5 ਬੱਚਿਆਂ ਨੂੰ ਬਾਹਰ ਬਰਾਂਡੇ ਵਿਚ ਸੌਣ ਲਈ ਬਾਹਰ ਕੱਢ ਦਿੱਤਾ ਅਤੇ ਕਿਹਾ ਕਿ ਜਿਹੜਾ ਵੀ ਅੰਦਰ ਆਇਆ ਜਾਨੋਂ ਮਾਰ ਦੇਵਾਂਗਾ। ਬੱਚੇ ਸਹਿਮ ਕੇ ਬਰਾਂਡੇ ਵਿਚ ਪਏ ਰਹੇ ਅਤੇ ਪਿਓ ਆਪਣੀ 20 ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਬਨਾਉਣ ਲੱਗਾ ਤਾਂ ਧੀ ਨੇ ਪਿਓ ਕੋਲ ਵਾਸਤੇ ਪਾਏ ਅਤੇ ਕਿਹਾ ਕਿ ਅਜਿਹਾ ਨਾ ਕਰੋ ਨਹੀਂ ਤਾਂ ਮੈਂ ਕਰੰਟ ਲਗਾ ਕੇ ਮਰ ਜਾਵਾਂਗੀ ਪਰ ਨਸ਼ੇ ’ਚ ਧੁੱਤ ਹਵਸ ’ਚ ਅੰਨ੍ਹੇ ਪਿਓ ਨੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਦਿਆਂ ਉਸ ਨਾਲ ਹਵਸ ਮਿਟਾ ਦਿੱਤੀ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਅਚਾਨਕ ਹਾਦਸੇ ਦੀ ਸ਼ਿਕਾਰ ਹੋਈ ਪੁਲਸ ਥਾਣੇ ਦੀ ਗੱਡੀ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼

ਇਸ ਸ਼ਰਮਨਾਕ ਕਾਰੇ ਤੋਂ ਬਾਅਦ ਜਦੋਂ 4 ਵਜੇ ਹਵਸੀ ਪਿਤਾ ਸੋਂ ਗਿਆ ਤਾਂ ਪੀੜਤ ਧੀ ਨੇ ਆਪਣੇ ਰਿਸ਼ਤੇਦਾਰੀ ਵਿਚ ਲੱਗਦੇ ਚਾਚੇ ਨੂੰ ਮੋਬਾਇਲ ’ਤੇ ਆਪਣੀ ਦਾਸਤਾਨ ਸੁਣਾਈ ਤਾਂ ਜਿਉਂ ਹੀ ਰਿਸ਼ਤੇਦਾਰ ਘਰ ਪੁੱਜੇ ਤਾਂ ਪਿਓ ਨੇ ਹਾਈਟੈੱਕ ਡਰਾਮਾ ਰਚਦਿਆਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਮੋਟਰਸਾਈਕਲ ਚੁੱਕ ਕੇ ਘਰੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਉਤਰਣ ਵਾਲੇ ਯਾਤਰੀ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ

ਘਟਨਾ ਤੋਂ ਬਾਅਦ ਪੀੜਤਾ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਇਸ ਸੰਬੰਧੀ ਥਾਣਾ ਦਾਖਾ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਡੀ. ਐੱਸ. ਪੀ. ਦਾਖਾ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਂਦਾ ਗਿਆ। ਪੁਲਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੀੜਤਾ ਦਾ ਮੈਡੀਕਲ ਵੀ ਪੁਲਸ ਵਲੋਂ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਵਲੋਂ ਬਿਜਲੀ ਸਮਝੌਤਿਆਂ ਦੀ ਵਕਾਲਤ ਤੋਂ ਬਾਅਦ ਨਵਜੋਤ ਸਿੱਧੂ ਦਾ ਵੱਡਾ ਧਮਾਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News