ਪਿਤਾ ਨੇ ਦੂਜਾ ਵਿਆਹ ਕਰਵਾਉਣ ਦੇ ਰਾਹ ''ਚ ਰੋੜਾ ਬਣੀ ਧੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

Sunday, Jul 23, 2017 - 07:27 PM (IST)

ਪਿਤਾ ਨੇ ਦੂਜਾ ਵਿਆਹ ਕਰਵਾਉਣ ਦੇ ਰਾਹ ''ਚ ਰੋੜਾ ਬਣੀ ਧੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸ਼ਹਿਰ ਦੇ ਧਨੌਲਾ ਰੋਡ ਦਸ਼ਮੇਸ਼ ਨਗਰ ਵਿਖੇ ਇਕ ਬੇਰਹਮ ਪਿਤਾ ਵੱਲੋਂ ਦੂਜਾ ਵਿਆਹ ਕਰਵਾਉਣ ਦੇ ਰਾਹ ਦੀ ਰੋੜਾ ਬਣ ਰਹੀ ਆਪਣੀ 16 ਸਾਲ ਧੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਲੜਕੀ ਦੀਆਂ ਚੀਕਾਂ ਸੁਣ ਨੇੜਲੇ ਘਰਾਂ ਵਾਲਿਆਂ ਨੇ ਉਸਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਸਿਵਲ ਹਸਪਤਾਲ 'ਚ ਜੇਰੇ ਇਲਾਜ ਸਹਿਮੀ ਹੋਈ ਨਾਬਾਲਿਗ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਉਸਦੀ ਮਾਤਾ ਨਾਲ ਕਰੀਬ 7 ਸਾਲ ਪਹਿਲ ਤਲਾਕ ਹੋ ਗਿਆ ਸੀ ਅਤੇ ਉਹ ਅਪਣੇ ਪਿਤਾ ਕੋਲ ਹੀ ਰਹਿ ਰਹੀ ਹੈ। ਉਸਦਾ ਪਿਤਾ ਹੁਣ ਮੁੜ ਵਿਆਹ ਕਰਵਾਉਣਾ ਚਾਹੁੰਦਾ ਹੈ। ਜਿਸ ਚੱਕਰ ਵਿਚ ਉਹ ਉਸ ਨੂੰ ਆਪਣੇ ਰਾਹ ਦਾ ਰੋੜਾ ਸਮਝਦਾ ਹੈ। ਜਿਸ ਕਾਰਨ ਪਿਤਾ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਵਿਚ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਜਿਸਨੂੰ ਮੌਕੇ 'ਤੇ ਇਕੱਠੇ ਹੋਏ ਨਜ਼ਦੀਕੀ ਘਰਾਂ ਦੇ ਲੋਕਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਇਸ ਸਬੰਧੀ ਜਦੋਂ ਥਾਣਾ ਸਿਟੀ ਕੋਤਵਾਲੀ ਦੇ ਐਸ.ਐਚ. ਓ. ਅਸ਼ੋਕ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀ ਗੱਲਬਾਤ ਸੁਣਨ ਉਪਰੰਤ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News