ਸ਼ਰਮਨਾਕ! ਕਲਯੁੱਗੀ ਪਿਓ ਨੇ ਲੀਰੋ-ਲੀਰ ਕੀਤਾ ਪਵਿੱਤਰ ਰਿਸ਼ਤਾ

Friday, Feb 08, 2019 - 07:00 PM (IST)

ਸ਼ਰਮਨਾਕ! ਕਲਯੁੱਗੀ ਪਿਓ ਨੇ ਲੀਰੋ-ਲੀਰ ਕੀਤਾ ਪਵਿੱਤਰ ਰਿਸ਼ਤਾ

ਖਰੜ (ਅਮਰਦੀਪ) : ਇਕ ਕਲਯੁੱਗੀ ਪਿਓ ਵਲੋਂ ਆਪਣੀ 10 ਸਾਲਾ ਧੀ ਨਾਲ ਕੁਕਰਮ ਕਰਕੇ ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਲੀਰੋ-ਲੀਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬਲੌਂਗੀ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਇਥੋਂ ਦੇ ਇਕ ਪਿੰਡ ਦੀ ਪ੍ਰਵਾਸੀ ਔਰਤ ਨੇ ਦੱਸਿਆ ਕਿ ਉਸਦਾ ਦੂਜਾ ਵਿਆਹ ਹੋਇਆ ਹੈ ਅਤੇ ਉਸਦੇ ਦੋ ਲੜਕੇ ਪੈਦਾ ਹੋਏ। ਉਸਦੇ ਘਰਵਾਲੇ ਦੇ ਪਹਿਲੇ ਵਿਆਹ ਦੇ ਦੋ ਲੜਕੇ ਅਤੇ ਲੜਕੀ ਹੈ ਅਤੇ ਸਾਰਾ ਪਰਿਵਾਰ ਇਕੱਠਾ ਰਹਿੰਦਾ ਹੈ।
ਸ਼ੁੱਕਰਵਾਰ ਨੂੰ ਜਦੋਂ ਉਹ ਕਮਰੇ ਵਿਚ ਸੁੱਤੇ ਪਏ ਸਨ ਤਾਂ ਅਚਾਨਕ ਉਸਦੀ ਅੱਖ ਖੁੱਲ੍ਹੀ ਤਾਂ ਕਮਰੇ ਦੀ ਲਾਈਟ ਜਗ ਰਹੀ ਸੀ, ਉਸਨੇ ਦੇਖਿਆ ਕਿ ਉਸਦਾ ਪਤੀ ਆਪਣੀ ਬੇਟੀ ਨਾਲ ਗਲਤ ਹਰਕਤਾ ਕਰ ਰਿਹਾ ਸੀ। ਅਜਿਹਾ ਕਰਨ ਤੋਂ ਰੋਕਣ 'ਤੇ ਉਸਨੇ ਮੇਰੀ ਕੁੱਟ-ਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ ਕਿ ਜੇਕਰ ਇਸ ਸਬੰਧੀ ਕਿਸੇ ਨੂੰ ਦੱਸਿਆ ਤਾਂ ਉਹ ਉਸਨੂੰ ਅਤੇ ਉਸਦੇ ਬੱਚਿਆਂ ਨੂੰ ਜਾਨੋਂ ਮਾਰ ਦੇਵੇਗਾ। ਔਰਤ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਕਈ ਵਾਰ ਉਸ ਨਾਲ ਗਲਤ ਹਰਕਤਾ ਕਰ ਚੁੱਕਾ ਹੈ। ਪੁਲਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀ ਪਿਤਾ ਖਿਲਾਫ ਧਾਰਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News