ਚੰਡੀਗੜ੍ਹ : 'ਫਤਿਹਵੀਰ' ਦੀ ਮੌਤ 'ਤੇ ਬੁਰੀ ਤਰ੍ਹਾਂ ਭੜਕੇ ਲੋਕ, 10 ਵਜੇ ਹੋਵੇਗਾ ਪੋਸਟ ਮਾਰਟਮ
Tuesday, Jun 11, 2019 - 09:41 AM (IST)
ਚੰਡੀਗੜ੍ਹ (ਭਗਵਤ) : ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 6 ਜੂਨ ਨੂੰ ਬੋਰਵੈੱਲ 'ਚ ਡਿਗਿਆ ਫਤਿਹਵੀਰ ਸਿੰਘ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਹੈ। ਪੀ. ਜੀ. ਆਈ. ਦੇ ਡਾਕਟਰਾਂ ਵਲੋਂ ਫਤਿਹਵੀਰ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਲੋਕਾਂ ਵਲੋਂ ਪੀ. ਜੀ. ਆਈ. ਬਾਹਰ ਲਗਾਤਾਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਗਰੀਬ ਦਾ ਬੱਚਾ ਸੀ, ਤਾਂ ਹੀ ਮਰਨ ਦਿੱਤਾ ਗਿਆ। ਲੋਕਾਂ ਵਲੋਂ ਕੈਪਟਨ ਸਰਕਾਰ ਖਿਲਾਫ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
10 ਵਜੇ ਹੋਵੇਗਾ ਪੋਸਟ ਮਾਰਟਮ
ਮ੍ਰਿਤਕ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਪੀ. ਜੀ. ਆਈ. ਦੇ ਡਾਕਟਰਾਂ ਵਲੋਂ 10 ਵਜੇ ਕੀਤਾ ਜਾਵੇਗਾ। ਇਸ ਦੇ ਲਈ ਡਾਕਟਰਾਂ ਦਾ ਵਿਸ਼ੇਸ਼ ਪੈਨਲ ਬਣਾਇਆ ਗਿਆ ਹੈ। ਫਿਲਹਾਲ ਡਾਕਟਰਾਂ ਦੀ ਮੰਨੀਏ ਤਾਂ ਫਤਿਹਵੀਰ ਸਿੰਘ ਦੀ ਮੌਤ ਪੀ. ਜੀ. ਆਈ. 'ਚ ਲਿਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਉਸ ਦਾ ਸਰੀਰ ਪੂਰੀ ਤਰ੍ਹਾਂ ਗਲ ਚੁੱਕਿਆ ਸੀ।