ਫਤਿਹਗੜ੍ਹ ਸਾਹਿਬ ਤੋਂ ਦੂਜੀ ਔਰਤ ਨੇ ਵੀ ਕੋਰੋਨਾ ਨੂੰ ਦਿੱਤੀ ਮਾਤ, ਹਸਪਤਾਲ ਤੋਂ ਮਿਲੀ ਛੁੱਟੀ

Friday, Apr 24, 2020 - 10:40 AM (IST)

ਫਤਿਹਗੜ੍ਹ ਸਾਹਿਬ ਤੋਂ ਦੂਜੀ ਔਰਤ ਨੇ ਵੀ ਕੋਰੋਨਾ ਨੂੰ ਦਿੱਤੀ ਮਾਤ, ਹਸਪਤਾਲ ਤੋਂ ਮਿਲੀ ਛੁੱਟੀ

ਫਤਿਹਗੜ੍ਹ ਸਾਹਿਬ (ਜਗਦੇਵ, ਸੁਰੇਸ਼): ਜ਼ਿਲੇ 'ਚ ਔਰੰਗਾਬਾਦ, ਮਹਾਰਾਸ਼ਟਰ ਤੋਂ ਆਈ ਇਕ ਮਹਿਲਾ ਜੋ ਕਿ ਕੋਰੋਨਾ ਪਾਜ਼ੀਟਿਵ ਆਈ ਸੀ, ਨੂੰ ਠੀਕ ਹੋਣ ਉਪਰੰਤ ਗਿਆਨ ਸਾਗਰ, ਹਸਪਤਾਲ, ਬਨੂੜ ਤੋਂ ਛੁੱਟੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਉਸ ਦੇ ਨਾਲ ਹੀ ਆਈ ਇਕ ਹੋਰ ਔਰਤ ਵੀ ਕੋਰੋਨਾ ਪਾਜ਼ੀਟਿਵ ਆਈ ਸੀ ਤੇ ਠੀਕ ਹੋਣ ਉਪਰੰਤ ਉਸ ਨੂੰ ਵੀ ਬੀਤੇ ਦਿਨ ਛੁੱਟੀ ਮਿਲ ਗਈ ਸੀ। ਇਸ ਤਰ੍ਹਾਂ ਜ਼ਿਲਾ ਫ਼ਤਹਿਗੜ੍ਹ ਸਾਹਿਬ 'ਚ ਹੁਣ ਕੋਈ ਵੀ ਕੋਰੋਨਾ ਪਾਜ਼ੀਟਿਵ ਮਰੀਜ਼ ਨਹੀਂ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐੱਨ. ਕੇ. ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਔਰਤਾਂ 'ਚੋਂ ਇਕ ਔਰਤ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ ਬੀਤੇ ਦਿਨ ਨੈਗੇਟਿਵ ਆ ਗਈ ਸੀ ਤੇ ਦੂਸਰੀ ਔਰਤ ਦੀ ਰਿਪੋਰਟ ਦੇਰ ਰਾਤ ਨੈਗੇਟਿਵ ਆਉਣ 'ਤੇ ਉਸ ਨੂੰ ਅੱਜ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਪਰ ਹਾਲੇ ਇਹ ਦੋਵੇਂ ਔਰਤਾਂ ਇਕਾਂਤਵਾਸ 'ਚ ਰਹਿਣਗੀਆਂ।ਸਿਵਲ ਸਰਜਨ ਨੇ ਦੱਸਿਆ ਕਿ ਇਹ ਦੋਵੇਂ ਔਰਤਾਂ ਦੇ ਠੀਕ ਹੋਣ ਨਾਲ ਹੁਣ ਜ਼ਿਲੇ ਅੰਦਰ ਕੋਈ ਵੀ ਐਕਟਿਵ ਕੇਸ ਨਹੀਂ ਰਿਹਾ। ਇਨ੍ਹਾਂ ਔਰਤਾਂ ਦੇ ਸੰਪਰਕ ਵਿੱਚ ਆਏ ਸਾਰੇ ਵਿਅਕਤੀਆਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਦੀਆਂ ਰਿਪੋਰਟਾਂ ਵੀ ਨੈਗੇਟਿਵ ਆਈਆਂ ਹਨ।


author

Shyna

Content Editor

Related News