ਬੀਮਾਰੀ ਤੋਂ ਪਰੇਸ਼ਾਨ ਨੌਜਵਾਨ ਨੇ ਭਾਖੜਾ ਨਹਿਰ ''ਚ ਮਾਰੀ ਛਾਲ

Saturday, Mar 30, 2019 - 09:40 AM (IST)

ਬੀਮਾਰੀ ਤੋਂ ਪਰੇਸ਼ਾਨ ਨੌਜਵਾਨ ਨੇ ਭਾਖੜਾ ਨਹਿਰ ''ਚ ਮਾਰੀ ਛਾਲ

ਫਤਿਹਗੜ੍ਹ ਸਾਹਿਬ (ਵਿਪਨ) : ਫਤਿਹਗੜ੍ਹ ਸਾਹਿਬ 'ਚ ਪੈਂਦੇ ਪਿੰਡ ਹਰਬੰਸਪੁਰਾ ਦੇ ਇਕ ਨੌਜਵਾਨ ਵਲੋਂ ਬੀਮਾਰੀ ਤੋਂ ਪਰੇਸ਼ਾਨ ਹੋ ਕੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਮੁਖੀ ਇੰਸਪੈਕਟਰ ਰਜਨੀਸ ਸੂਦ ਨੇ ਦੱਸਿਆ ਕਿ ਮ੍ਰਿਤਕ ਦੀ ਜੱਗਾ (28) ਦੇ ਦਾਦਾ ਮਲਕੀਤ ਸਿੰਘ ਵਾਸੀ ਹਰਬੰਸਪੁਰਾ ਨੇ ਦੱਸਿਆ ਕਿ ਉਸ ਦੇ ਲੜਕੇ ਰਣਧੀਰ ਸਿੰਘ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਜੱਗਾ ਸਿੰਘ ਬੀਮਾਰੀ ਕਾਰਨ ਪਰੇਸ਼ਾਨ ਰਹਿੰਦਾ। ਇਸੇ ਪਰੇਸ਼ਾਨੀ ਚੇ ਚੱਲਦਿਆ 21 ਮਾਰਚ ਨੂੰ ਉਸ ਨੇ ਭਾਖੜਾ ਨਹਿਰ 'ਚ ਮਾਰ ਦਿੱਤੀ ਸੀ, ਜਿਸ ਦੀ ਲਾਸ਼ ਬੀਤੇ ਦਿਨ ਖਨੋਰੀ ਤੋਂ ਬਰਾਮਦ ਕੀਤੀ ਗਈ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਨੂੰ ਸੌਂਪ ਦਿੱਤੀ ਹੈ।  


author

Baljeet Kaur

Content Editor

Related News