ਫਤਿਹਗੜ੍ਹ ਚੂੜੀਆਂ 'ਚ ਗੁਟਕਾ ਸਾਹਿਬ ਦੀ ਬੇਅਦਬੀ, ਤਿੰਨ ਵਿਅਕਤੀ ਗ੍ਰਿਫਤਾਰ

Friday, May 29, 2020 - 01:08 PM (IST)

ਫਤਿਹਗੜ੍ਹ ਚੂੜੀਆਂ 'ਚ ਗੁਟਕਾ ਸਾਹਿਬ ਦੀ ਬੇਅਦਬੀ, ਤਿੰਨ ਵਿਅਕਤੀ ਗ੍ਰਿਫਤਾਰ

ਬਟਾਲਾ (ਬੇਰੀ) : ਸ੍ਰੀ ਗੁਟਕਾ ਸਾਹਿਬ ਨੂੰ ਅਗਨੀਭੇਂਟ ਕਰਨ ਵਾਲੇ ਕਵੀਸ਼ਰ ਸਮੇਤ 3 ਲੋਕਾਂ ਦੇ ਵਿਰੁੱਧ ਥਾਣਾ ਫਤਿਹਗੜ੍ਹ 'ਚੂੜੀਆਂ ਦੀ ਪੁਲਸ ਨੇ ਕੇਸ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਹਰਦਮਨ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਵਾਰਡ ਨੰ. 4 ਦਸ਼ਮੇਸ਼ ਨਗਰ ਫਤਿਹਗੜ੍ਹ ਚੂੜੀਆਂ ਨੇ ਲਿਖਵਾਇਆ ਹੈ ਕਿ ਬੀਤੀ ਦਿਨੀ 28 ਮਈ ਵਾਲੇ ਦਿਨ ਦੁਪਹਿਰ ਨੂੰ ਕਰੀਬ ਪੌਣੇ ਦੋ ਵਜੇ ਉਹ ਆਪਣੇ ਪੁੱਤਰ ਜਸਕਰਨ ਸਿੰਘ ਨੂੰ ਲੱਭਦਾ ਹੋਇਆ ਘਰ ਤੋਂ ਬਾਹਰ ਗਿਆ ਤਾਂ ਉਸ ਨੇ ਦੇਖਿਆ ਕਿ ਸ੍ਰੀ ਗਟਕਾ ਸਾਹਿਬ ਦੇ ਜਲੇ ਹੋਏ ਅੰਗ ਗਲੀ 'ਚ ਖਿੱਲਰੇ ਹੋਏ ਸਨ। ਇਸੇ ਦੌਰਾਨ ਜਦੋਂ ਉਹ ਆਪਣੇ ਗੁਆਂਢੀ ਕਰਤਾਰ ਸਿੰਘ ਨੂੰ ਨਾਲ ਲੈ ਕੇ ਥੋੜ੍ਹਾ ਹੋਰ ਅੱਗੇ ਗਿਆ ਤਾਂ ਖਾਲੀ ਪਲਾਟ 'ਚ ਉਸ ਨੂੰ ਅੱਧਜਲੀ ਰਾਖ ਪਈ ਦਿਖਾਈ ਦਿੱਤੀ, ਜਿਸ ਨੂੰ ਚੈਕ ਕੀਤਾ ਤਾਂ ਉਸ ਵਿਚੋਂ ਬਲਵਿੰਦਰ ਸਿੰਘ ਜੌਹਲ ਪੁੱਤਰ ਬੇਲਾ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਜੋ ਕਿ ਕਵੀਸ਼ਰ ਹੈ ਦੀ ਹੱਥ ਲਿਖੀ ਡਾਇਰੀ ਅਤੇ ਸ੍ਰੀ ਗੁਟਕਾ ਸਾਹਿਬ ਜੀ ਦੇ ਹੋਰ ਜਲੇ ਹੋਏ ਅੰਗ ਮਿਲੇ। ਹਰਦਮਨ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਬਲਵਿੰਦਰ ਸਿੰਘ ਜੌਹਲ ਵੀ ਉਨ੍ਹਾਂ ਕੋਲ ਆ ਗਿਆ ਅਤੇ ਕਹਿਣ ਲੱਗਾ ਕਿ ਸਾਡੇ ਪਰਿਵਾਰ ਤੋਂ ਗਲਤੀ ਹੋ ਗਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਫਿਰ ਕੋਰੋਨਾ ਦਾ ਵੱਡਾ ਧਮਾਕਾ : 11 ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ

ਇਸ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਸੂਚਨੀ ਥਾਣਾ ਫਤਿਹਗੜ੍ਹ ਚੂੜੀਆਂ ਨੂੰ ਦਿੱਤੀ। ਜਿਸਦੇ ਬਾਅਦ ਉਕਤ ਮਾਮਲੇ ਸੰਬੰਧੀ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਥਾਣਾ ਫਤਿਹਗੜ੍ਹ ਚੂੜੀਆਂ ਵਿਚ ਹਰਦਮਨ ਸਿੰਘ ਦੇ ਬਿਆਨਾਂ 'ਤੇ ਕਵੀਸ਼ਰ ਬਲਵਿੰਦਰ ਸਿੰਘ ਜੌਹਲ ਸਮੇਤ ਉਸਦੇ ਪੁੱਤਰ ਗੁਰਜੀਤ ਸਿੰਘ ਉਰਫ ਰਾਜੂ ਤੇ ਨੂੰਹ ਹਰਵਿੰਦਰ ਕੌਰ ਉਰਫ ਰਜਨੀ ਪਤਨੀ ਗੁਰਜੀਤ ਸਿੰਘ ਉਰਫ ਰਾਜੂ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੇ ਬਾਅਦ ਉਕਤ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਜੇਕਰ ਪੰਜਾਬ 'ਚ ਠੇਕੇ ਖੁੱਲ੍ਹ ਸਕਦੇ ਹਨ ਤਾਂ ਧਾਰਮਿਕ ਸਥਾਨ ਕਿਉਂ ਨਹੀਂ : ਮਜੀਠੀਆ


author

Baljeet Kaur

Content Editor

Related News