ਲੁਧਿਆਣਾ: ਨਿਊਡਲਜ਼ ਰੋਲ ’ਚੋਂ ਨਿਕਲੀ ਛਿਪਕਲੀ, ਹਸਪਤਾਲ ਪੁੱਜਾ ਪਰਿਵਾਰ (ਵੀਡੀਓ)
Sunday, May 30, 2021 - 03:47 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ): ਬੀ.ਆਰ.ਐੱਸ ਨਗਰ ਦੇ ਜੇ ਬਲਾਕ ਸਥਿਤ ਚੰਦਨ ਚਿਕਨ ਰੋਲ ਦੀ ਦੁਕਾਨ ਤੋਂ ਮੰਗਵਾਏ ਐੱਗ ਮੰਚੂਰੀਅਨ ਅਤੇ ਨਿਊਡਲ ਰੋਲ ’ਚੋਂ ਛਿਪਕਲੀ ਨਿਕਲੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਰੋਲ ਖਾਣ ਦੇ ਬਾਅਦ 2 ਲੋਕਾਂ ਦੇ ਪੇਟ ’ਚ ਦਰਦ ਦੀ ਸ਼ਿਕਾਇਤ ’ਤੇ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ। ਸ਼ਨੀਵਾਰ ਨੂੰ ਪੀੜਤ ਪਰਿਵਾਰ ਨੇ ਸਬੰਧਿਤ ਦੁਕਾਨਦਾਰ ਦੀ ਸ਼ਿਕਾਇਤ ਸਿਹਤ ਅਧਿਕਾਰੀ ਦੇ ਕੋਲ ਕੀਤੀ ਅਤੇ ਉਸ ਤੋਂ ਪਹਿਲਾਂ ਲੋਕਾਂ ਨੇ ਮੌਕੇ ’ਤੇ ਜਾ ਕੇ ਸ਼ੈੱਫ ਦੀ ਕੁੱਟਮਾਰ ਵੀ ਕੀਤੀ।
ਇਹ ਵੀ ਪੜ੍ਹੋ: ਮੋਹਾਲੀ ’ਚ ਤੇਜ਼ ਹਨ੍ਹੇਰੀ ਨੇ ਮਚਾਈ ਤਬਾਹੀ, ਕਾਰਾਂ ’ਤੇ ਡਿੱਗੇ ਦਰੱਖਤ (ਤਸਵੀਰਾਂ)
ਇਸ ਸਬੰਧੀ ਰਾਜਗੁਰੂ ਨਗਰ ਦੇ ਦਿਲਪ੍ਰੀਤ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਨੇ ਤਿੰਨ ਐੱਗ ਮੰਚੂਰੀਅਨ ਅਤੇ ਨਿਊਡਲਜ਼ ਰੋਲ ਮੰਗਵਾਏ ਸਨ। ਉਨ੍ਹਾਂ ਦੇ ਇਲਾਵਾ ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਮਾਂ ਨੇ ਵੀ ਇਹ ਰੋਲ ਖਾਧੇ। ਦਿਲਪ੍ਰੀਤ ਨੇ ਦੋਸ਼ ਲਗਾਇਆ ਕਿ ਜਿਵੇਂ ਹੀ ਉਨ੍ਹਾਂ ਨੇ ਮੰਚੂਰੀਅਨ ਰੋਲ ਖਾਣਾ ਸ਼ੁਰੂ ਕੀਤਾ ਤਾਂ ਉਸ ’ਚੋਂ ਛਿਪਕਲੀ ਨਜ਼ਰ ਆਈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਮੁਹੱਲੇ ਦੇ ਲੋਕਾਂ ਅਤੇ ਪੀ.ਸੀ.ਆਰ. ਮੁਲਾਜ਼ਮਾਂ ਨੂੰ ਦਿੱਤੀ। ਇਸ ਦੇ ਕੁੱਝ ਸਮੇਂ ਬਾਅਦ ਹੀ ਉਸ ਦੀ ਪਤਨੀ ਅਤੇ ਪੁੱਤਰ ਦੇ ਪੇਟ ’ਚ ਦਰਦ ਸ਼ੁਰੂ ਹੋ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਉੱਥੇ ਇਲਾਜ ਅਤੇ ਦਵਾਈਆਂ ਦੇਣ ਦੇ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ’ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, 17 ਲੋਕਾਂ ਖ਼ਿਲਾਫ਼ ਮਾਮਲਾ ਦਰਜ
ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਇਸ ਬਾਰੇ ਬਵਾਲ ਵੱਧ ਗਿਆ ਤਾਂ ਦੁਕਾਨ ਮਾਲਕ ਨੇ ਆਪਣੀ ਗਲਤੀ ਮੰਨ ਲਈ। ਉਸ ਨੇ ਕਿਹਾ ਕਿ ਬਿਜਲੀ ਨਾ ਹੋਣ ਦੇ ਕਾਰਨ ਉਸ ਨੇ ਮੋਬਾਇਲ ਟਾਰਚ ਦੀ ਰੋਸ਼ਨੀ ’ਚ ਰੋਲ ਤਿਆਰ ਕੀਤਾ ਸੀ। ਹੋ ਸਕਦਾ ਹੈ ਕਿ ਇਸ ’ਚ ਛਿਪਕਲੀ ਗਲਤੀ ਨਾਲ ਚਲੀ ਗਈ ਹੋਵੇ।
ਇਹ ਵੀ ਪੜ੍ਹੋ: ਬੇਹੋਸ਼ ਹੋ ਕੇ ਡਿੱਗੀ ਕੁੜੀ ਤਾਂ ਚੈਕਅੱਪ ਦੌਰਾਨ ਉੱਡੇ ਪਰਿਵਾਰ ਦੇ ਹੋਸ਼, ਸਾਹਮਣੇ ਆਈ ਮਾਮੇ ਦੀ ਕਰਤੂਤ