ਕਿਸਾਨਾਂ 'ਤੇ ਕੁਦਰਤ ਦਾ ਕਹਿਰ, ਕਣਕਾਂ ਦੇ ਗਲ ਲੱਗ ਰੋਇਆ ਕਿਸਾਨ (ਵੀਡੀਓ)

04/16/2019 1:09:07 PM

ਨਾਭਾ, ਫਿਰੋਜ਼ਪੁਰ, ਮਾਨਸਾ, ਲੁਧਿਆਣਾ,ਮੋਗਾ (ਰਾਹੁਲ, ਸੰਨੀ, ਅਮਿਤ, ਨਰਿੰਦਰ,ਵਿਪਨ)—ਰਾਤ ਭਰ ਤੇਜ਼ ਬਾਰਸ਼ ਅਤੇ ਹਵਾਵਾਂ ਦੇ ਕਾਰਨ ਕਿਸਾਨਾਂ ਦੀ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।  ਕਿਸਾਨਾਂ ਦੇ ਚਿਹਰੇ 'ਤੇ ਪਰੇਸ਼ਾਨੀ ਛਾਈ ਹੋਈ ਹੈ। ਕਿਉਂਕਿ ਜਿੱਥੇ ਕਿਸਾਨ ਖੁਸ਼ੀ-ਖੁਸ਼ੀ ਆਪਣੀ ਕਣਕ ਦੀ ਫਸਲ ਨੂੰ ਵੱਢਣ ਦੀ ਤਿਆਰੀ ਕਰ ਰਿਹਾ ਹੈ ਇੰਦਰ ਦੇਵਤਾ ਨੇ ਕਿਸਾਨਾਂ ਦੀਆਂ ਸਾਰੀਆਂ ਹੀ ਆਸਾ 'ਤੇ ਪਾਣੀ ਫੇਰ ਦਿੱਤਾ ਹੈ। ਤਸਵੀਰਾਂ ਨਾਭਾ ਤੇ ਫਿਰੋਜ਼ਪੁਰ ਦੀਆਂ ਹਨ, ਜਿਥੇ ਮੀਂਹ ਤੇ ਤੇਜ਼ ਹਵਾਵਾਂ ਨੇ ਖੇਤਾਂ 'ਚ ਖੜ੍ਹੀ ਕਣਕ ਦੀ ਪੱਕੀ ਫਸਲ ਨੂੰ ਤਬਾਹ ਕਰ ਦਿੱਤਾ। ਕਿਸਾਨ ਰੱਬ ਅੱਗੇ ਲੱਖ ਅਰਦਾਸਾਂ ਕਰਦਾ ਰਿਹਾ ਪਰ ਉਸ ਡਾਹਡੇ ਦੇ ਅੱਗੇ ਉਸਦੀ ਇਕ ਨਹੀਂ ਚੱਲੀ ਤੇ ਦੁੱਖੀ ਕਿਸਾਨ ਆਪਣੀ ਫਸਲ ਨੂੰ ਮੁੜ ਖੜ੍ਹਾ ਕਰਨ ਦੀ ਕੋਸ਼ਿਸ਼ ਤਾਂ ਕਰ ਰਿਹਾ ਹੈ ਪਰ ਸਭ ਵਿਅਰਥ ਹੈ। 

ਇਹੀ ਹਾਲ ਮਾਨਸਾ ਬਠਿੰਡਾ, ਮੋਗਾ, ਜਲਾਲਾਬਾਦ ਅਤੇ ਲੁਧਿਆਣਾ 'ਚ ਵੇਖਣ ਨੂੰ ਮਿਲਿਆ। ਬੇਮੌਸਮੇ ਮੀਂਹ ਨੇ ਇੱਥੇ ਵੀ ਫਸਲਾਂ ਦਾ ਭਾਰੀ ਨੁਕਸਾਨ ਕੀਤਾ। ਕਿਸਾਨਾਂ ਨੂੰ ਜੋ ਇਸ ਵਾਰ ਚੰਗੇ ਝਾੜ ਦੀ ਆਸ ਸੀ ਉਸ 'ਤੇ ਪਾਣੀ ਫਿਰ ਗਿਆ। ਕੁਦਰਤ ਦਾ ਮਾਰਿਆ ਕਿਸਾਨ ਹੁਣ ਸਰਕਾਰ 'ਤੇ ਟੇਕ ਲਗਾ ਰਿਹਾ ਹੈ। 

ਇਸਦੇ ਨਾਲ ਹੀ ਫਿਰੋਜ਼ਪੁਰ ਦੇ ਇਲਾਕੇ 'ਚ ਹਨੇਰੀ-ਤੂਫਾਨ ਨਾਲ ਕਈ ਥਾਈਂ ਸ਼ੈੱਡ ਡਿੱਗਣ ਤੇ ਹੋਰ ਕਈ ਨੁਕਸਾਨ ਹੋਏ ਹਨ। ਦੱਸ ਦੇਈਏ ਕਿ ਮੌਸਮ ਵਿਭਾਗ ਵਲੋਂ 17 ਅਪ੍ਰੈਲ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।


Shyna

Content Editor

Related News