ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਜ਼ਿੰਮੇਵਾਰ ਅਕਾਲੀ-ਭਾਜਪਾ ਸਰਕਾਰ, ਜਿਸ ਨੇ ਕੀਤੀਆਂ ਧੱਕੇਸ਼ਾਹੀਆਂ: ਅਨੂਪ

08/22/2017 5:26:34 PM

ਭਿੱਖੀਵਿੰਡ/ਖਾਲੜਾ(ਸੁਖਚੈਨ/ਅਮਨ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਜਨਤਾ ਨਾਲ ਜੋ ਵੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਵਿਰੋਧੀਆਂ ਦੇ ਪੂਰੀ ਤਰਾਂ ਨਾਲ ਮੂੰਹ ਬੰਦ ਹੋ ਚੁੱਕੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਸਿੰਚਾਈ ਮੰਤਰੀ ਪੰਜਾਬ ਸ. ਗੁਰਚੇਤ ਸਿੰਘ ਭੁੱਲਰ ਦੇ ਸੁੱਪਤਰ ਸ. ਅਨੂਪ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਜੋ ਪਿਛਲੇ ਦੱਸ ਸਾਲਾਂ ਵਿੱਚ ਅਕਾਲੀ-ਭਾਜਪਾ ਨੇ ਬਰਬਾਦ ਹੀ ਕਰਕੇ ਰੱਖ ਦਿੱਤੀ ਸੀ, ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਇਸ ਤਰਾਂ ਨਾਲ ਦੱਸ ਸਾਲ ਲੁੱਟਿਆ ਕਿ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਕਈ-ਕਈ ਦਿਨ ਰੋਲ ਕੇ ਕਿਸਾਨਾਂ ਤੋਂ ਫਸਲਾਂ ਕੌਡੀਆਂ ਦੇ ਭਾਅ ਖਰੀਦ ਕੇ ਫਿਰ ਉੁਹ ਹੀ ਫਸਲਾਂ ਮਹਿੰਗੇ ਭਾਅ ਵੇਚੀਆਂ। ਉਨ੍ਹਾਂ ਕਿਹਾ ਕਿ ਪਿਛਲੇ ਰਾਜ ਵਿੱਚ ਕਿਸਾਨਾਂ ਦੀ ਇਨ੍ਹਾਂ ਨੇ ਜਿਸ ਤਰਾਂ ਨਾਲ ਲੁੱਟ ਕੀਤੀ ਹੈ ਉਸ ਦਾ ਹੀ ਕਿਸਾਨ ਕਰਜ਼ੇ ਹੇਠ ਆਇਆ ਅੱਜ ਖੁਦਖੁਸ਼ੀਆਂ ਕਰ ਰਿਹਾ ਹੈ ਅਤੇ ਕਿਸਾਨਾਂ ਨੂੰ ਅਕਾਲੀ ਭਾਜਪਾ ਨੇ ਆਪਣੇ ਰਾਜ ਵਿੱਚ ਬਣਦੀਆਂ ਸਹੂਲਤਾਂ 'ਤੇ ਕੀ ਦੇਣੀਆਂ ਸੀ ਸਗੋਂ ਕਿਸਾਨਾਂ ਨੂੰ ਫਸਲਾਂ ਪਾਲਣ ਲਈ ਵੀ ਬਿਜਲੀ ਪੂਰੀ ਨਹੀਂ ਦਿੱਤੀ ਅਤੇ ਦਵਾਈਆਂ ਵਿੱਚ ਘਪਲੇ ਕਰਕੇ ਕਿਸਾਨਾਂ ਦੀ ਲੁੱਟ ਕਰਨ ਤੱਕ ਹੀ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅੱਜ ਉਹ ਕਿਹੜੇ ਮੂੰਹ ਨਾਲ ਕਰਜ਼ਾ ਮੁਆਫੀ 'ਤੇ ਬਿਆਨ ਦੇ ਰਹੇ ਹਨ। ਪੰਜਾਬ ਦੀ ਕਿਸਾਨੀ ਨਾਲ ਜੇ ਕੋਈ ਖੜਾ ਹੈ ਉਹ ਹੈ ਕਾਂਗਰਸ ਪਾਰਟੀ ਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਜੋਂ ਉਪਰਾਲਾ ਕੀਤਾ ਹੈ, ਉਹ ਪਹਿਲਾਂ ਅਕਾਲੀ-ਭਾਜਪਾ ਕਰਨਾ ਤਾਂ ਦੂਰੀ ਦੀ ਗੱਲ ਸੋਚ ਵੀ ਨਹੀਂ ਸੀ ਸੱਕਦੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਤਰੱਕੀ ਵੱਲ ਖੜਨ ਲਈ ਕਾਂਗਰਸ ਪਾਰਟੀ ਹਰ ਉਹ ਉਦਮ ਕਰ ਰਹੀ ਹੈ, ਜਿਸ ਦੀ ਲੋੜ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਕਿਸਾਨਾਂ ਦੇ ਕੀਤੇ ਗਏ ਕਰਜ਼ੇ ਮੁਆਫੀ ਦਾ ਐਲਾਨ, ਜਿਸ ਜਾ ਨੋਟੀਫਕੇਸ਼ਨ ਵੀ ਜਲਦੀ ਹੀ ਕਰਨ ਜਾ ਰਹੇ ਹਨ।


Related News