ਸਾਈਕਲ ''ਤੇ ਅਮਰਨਾਥ ਯਾਤਰਾ ਲਈ ਨਿਕਲੇ ਸ਼ਰਧਾਲੂ ਦੀ ਹਾਦਸੇ ''ਚ ਮੌਤ

Saturday, Jul 06, 2024 - 05:46 PM (IST)

ਸਾਈਕਲ ''ਤੇ ਅਮਰਨਾਥ ਯਾਤਰਾ ਲਈ ਨਿਕਲੇ ਸ਼ਰਧਾਲੂ ਦੀ ਹਾਦਸੇ ''ਚ ਮੌਤ

ਲੁਧਿਆਣਾ (ਜਗਰੂਪ) : ਇਨਸਾਨ ਦੇ ਮਰਨ ਦਾ ਸਮਾਂ ਅਤੇ ਸਥਾਨ ਪ੍ਰਮਾਤਮਾ ਨੇ ਪਹਿਲਾਂ ਤੋਂ ਹੀ ਸੁਨਿਸ਼ਚਿਤ ਕਰ ਰੱਖਿਆ ਹੈ। ਅਮਰਨਾਥ ਯਾਤਰਾ ਲਈ ਜਾ ਰਹੇ ਸ਼ਰਧਾਲੂ ਨੂੰ ਕਾਰ ਨੇ ਫੇਟ ਮਾਰਨ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਭਰਤ ਸਿੰਘ ਪੁੱਤਰ ਚੋਬ ਸਿੰਘ ਵਾਸੀ ਪਿੰਡ ਖੇਰੂਪੁਰਾ ਅਲੀਗੜ੍ਹ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਵੀਰਪਾਲ ਪਿੰਡ ਦੇ ਹੋਰ ਵਿਅਕਤੀਆਂ ਨਾਲ ਸਾਈਕਲ 'ਤੇ ਉੱਤਰ ਪ੍ਰਦੇਸ਼ ਤੋਂ ਚੱਲ ਕੇ ਅਮਰਨਾਥ ਯਾਤਰਾ ਲਈ ਜਾ ਰਿਹਾ ਸੀ।

ਇਸ ਦੌਰਾਨ ਜਦੋਂ ਉਹ ਜੀ. ਟੀ. ਰੋਡ ਸਾਹਨੇਵਾਲ ਖੁਰਦ ਪਹੁੰਚਿਆ ਤਾਂ ਸਵਿਫਟ ਕਾਰ ਨੇ ਤੇਜ਼ ਰਫਤਾਰੀ ਅਤੇ ਲਾਪ੍ਰਵਾਹੀ ਨਾਲ ਉਸ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਮੇਰੇ ਭਰਾ ਵੀਰਪਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਸਾਹਨੇਵਾਲ ਪੁਲਸ ਨੇ ਕਾਰ ਡਰਾਈਵਰ ਰਜਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਖਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਮੁਕੇਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Gurminder Singh

Content Editor

Related News