ਬ੍ਰਿਟੇਨ ਦੇ ਨਵੇਂ PM ਸਟਾਰਮਰ ਨੇ ਬੁਲਾਈ ਕੈਬਨਿਟ ਦੀ ਪਹਿਲੀ ਬੈਠਕ, ਕਿਹਾ- ''ਹੁਣ ਅਸੀਂ ਕੰਮ ''ਤੇ ਲੱਗਣਾ ਹੈ''

Saturday, Jul 06, 2024 - 05:32 PM (IST)

ਬ੍ਰਿਟੇਨ ਦੇ ਨਵੇਂ PM ਸਟਾਰਮਰ ਨੇ ਬੁਲਾਈ ਕੈਬਨਿਟ ਦੀ ਪਹਿਲੀ ਬੈਠਕ, ਕਿਹਾ- ''ਹੁਣ ਅਸੀਂ ਕੰਮ ''ਤੇ ਲੱਗਣਾ ਹੈ''

ਲੰਡਨ (ਏਜੰਸੀ)- ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਨੀਵਾਰ ਨੂੰ ਆਪਣੀ ਪਹਿਲੀ ਕੈਬਨਿਟ ਬੈਠਕ ਕੀਤੀ, ਕਿਉਂਕਿ ਉਨ੍ਹਾਂ ਦੀ ਨਵੀਂ ਸਰਕਾਰ ਘਰੇਲੂ ਸਮੱਸਿਆਵਾਂ ਨੂੰ ਠੀਕ ਕਰਨ ਅਤੇ ਸਾਲਾਂ ਦੀ ਤਪੱਸਿਆ, ਰਾਜਨੀਤਕ ਹਫੜਾ-ਦਫੜੀ ਅਤੇ ਖ਼ਰਾਬ ਅਰਥਵਿਵਸਥਾ ਤੋਂ ਥੱਕੇ ਹੋਏ ਲੋਕਾਂ ਦਾ ਦਿਲ ਜਿੱਤਣ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਸਟਾਰਮਰ ਨੇ 10 ਡਾਊਨਿੰਗ ਸਟ੍ਰੀਟ 'ਚ ਨਵੇਂ ਮੰਤਰੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਕਿੰਗ ਚਾਰਲਸ III ਵਲੋਂ ਉਨ੍ਹਾਂ ਨੂੰ ਅਧਿਕਾਰਤ ਰੂਪ ਨਾਲ ਪ੍ਰਧਾਨ ਮੰਤਰੀ ਬਣਾਏ ਜਾਣ ਦੇ ਸਮਾਰੋਹ 'ਚ ਸਰਕਾਰ ਬਣਾਉਣ ਲਈ ਕਿਹਾ ਜਾਣਾ ਉਨ੍ਹਾਂ ਦੇ ਜੀਵਨ ਦਾ ਸਨਮਾਨ ਸੀ।

PunjabKesari

ਇਹ ਵੀ ਪੜ੍ਹੋ : ਕੀਰ ਸਟਾਰਮਰ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ, ਰਿਸ਼ੀ ਸੁਨਕ ਨੇ ਮੰਗੀ ਪਾਰਟੀ ਤੋਂ ਮੁਆਫ਼ੀ

ਉਨ੍ਹਾਂ ਕਿਹਾ,''ਸਾਡੇ ਕੋਲ ਕਰਨ ਲਈ ਬਹੁਤ ਕੰਮ ਹੈ, ਇਸ ਲਈ ਹੁਣ ਅਸੀਂ ਆਪਣੇ ਕੰਮ 'ਤੇ ਲੱਗ ਜਾਂਦੇ ਹਾਂ।'' ਸਟਾਰਮਰ ਦੀ ਲੇਬਰ ਪਾਰਟੀ ਨੇ ਸ਼ੁੱਕਰਵਾਰ ਨੂੰ ਤਬਦੀਲੀ ਦੇ ਮੰਚ 'ਤੇ ਸ਼ਾਨਦਾਰ ਜਿੱਤ ਹਾਸਲ ਕਰ ਕਰ ਕੇ ਕੰਜ਼ਰਵੇਟਿਵ ਪਾਰਟੀ ਨੂੰ ਉਨ੍ਹਾਂ ਦੇ 2 ਸ਼ਤਾਬਦੀ ਦੇ ਇਤਿਹਾਸ 'ਚ ਸਭ ਤੋਂ ਵੱਡਾ ਝਟਕਾ ਦਿੱਤਾ। ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ 'ਚ ਸੁਸਤ ਅਰਥਵਿਵਸਥਾ ਨੂੰ ਉਤਸ਼ਾਹ ਦੇਣਾ, ਟੁੱਟੀ ਹੋਈ ਸਿਹਤ ਸੇਵਾ ਪ੍ਰਣਾਲੀ ਨੂੰ ਠੀਕ ਕਰਨਾ ਅਤੇ ਸਰਕਾਰ 'ਚ ਭਰੋਸਾ ਬਹਾਲ ਕਰਨਾ ਸ਼ਾਮਲ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

DIsha

Content Editor

Related News