ਦੋ ਨੌਜਵਾਨਾਂ ਪਾਸੋਂ ਨਸ਼ੇ ਦੇ ਟੀਕੇ, ਨਸ਼ੇ ਦੀਆਂ ਗੋਲੀਆਂ ਅਤੇ ਨਸ਼ੀਲੇ ਪਾਊਡਰ ਸਣੇ ਕਾਬੂ

Saturday, Jul 06, 2024 - 06:13 PM (IST)

ਦੋ ਨੌਜਵਾਨਾਂ ਪਾਸੋਂ ਨਸ਼ੇ ਦੇ ਟੀਕੇ, ਨਸ਼ੇ ਦੀਆਂ ਗੋਲੀਆਂ ਅਤੇ ਨਸ਼ੀਲੇ ਪਾਊਡਰ ਸਣੇ ਕਾਬੂ

ਗੜ੍ਹਸ਼ੰਕਰ (ਭਾਰਦਵਾਜ) : ਥਾਣਾ ਗੜ੍ਹਸ਼ੰਕਰ ਪੁਲ਼ਸ ਨੇ ਦੋ ਨੌਜਵਾਨਾਂ ਪਾਸੋਂ 12 ਨਸ਼ੇ ਦੇ ਟੀਕੇ, 120 ਨਸ਼ੇ ਦੀਆਂ ਗੋਲੀਆਂ ਅਤੇ 12 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰ ਕੇਸ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਐੱਸ. ਐੱਚ. ਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਵੱਲੋ ਨਸ਼ਾ ਤਸਕਰਾਂ ਖਿਲਾਫ ਵੱਡੀ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਹਾਸਲ ਹੋਈ ਜਦੋਂ ਉਹ ਟੀ ਪੁਆਇਟ ਦੇਨੋਵਾਲ ਖੁਰਦ ਗੰਦਾ ਨਾਲਾ ਵੱਲ ਨੂੰ ਜਾ ਰਹੇ ਸਨ ਤਾਂ ਸਾਹਮਣੇ ਤੋਂ ਇਕ ਮੋਟਰਸਾਇਕਲ ਰੰਗ ਕਾਲਾ ਤੋਂ ਸਵਾਰ ਦੋ ਮੋਨੇ ਨੌਜਵਾਨ ਬੜੀ ਤੇਜ਼ ਰਫਤਾਰੀ ਨਾਲ ਆਏ ਜਿਨ੍ਹਾਂ ਨੂੰ ਪੁਲਸ ਪਾਰਟੀ ਨੂੰ ਦੇਖ ਕੇ ਮੋਟਰਸਾਇਕਲ ਪਿੱਛੇ ਨੂੰ ਮੋੜ ਲਿਆ। 

ਇਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਨ੍ਹਾਂ ਨੇ ਆਪਣਾ ਨਾਮ ਸੁਨੀਲ ਕੁਮਾਰ ਉਰਫ ਲੱਕੀ ਪੁੱਤਰ ਬਲਿਹਾਰ ਸਿੰਘ ਅਤੇ ਸੋਹਣ ਲਾਲ ਉਰਫ ਬਿੱਟੂ ਪੁੱਤਰ ਮਹਿੰਦਰਪਾਲ ਵਾਸੀਆਨ ਦੇਨੋਵਾਲ ਖੁਰਦ ਥਾਣਾ ਦੱਸਿਆ। ਸੁਨੀਲ ਕੁਮਾਰ ਉਕਤ ਵੱਲੋ ਉਕਤ ਨੰਬਰੀ ਮੋਟਰਸਾਇਕਲ ਦੇ ਹੈਡਲਾਈਟ ਦੇ ਉੱਪਰ ਬਣੇ ਪਲਾਸਟਿਕ ਦੇ ਕਵਰ ਵਿਚ ਲੁਕੋ ਕੇ ਰੱਖੇ ਹੋਏ ਚਿੱਟੇ ਰੰਗ ਦੇ ਮੋਮੀ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿੱਚੋਂ 12 ਖੁੱਲ੍ਹੇ ਨਸ਼ੀਲੇ ਟੀਕੇ ਬਿਨਾਂ ਲੇਬਲ ਅਤੇ ਸੋਹਣ ਲਾਲ ਉਕਤ ਵੱਲੋ ਸੜਕ ਕਿਨਾਰੇ ਸੁੱਟੇ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚੋਂ 120 ਨਸ਼ੀਲੀਆ ਗੋਲੀਆ ਬਰਾਮਦ ਕੀਤੀਆਂ ਗਈਆਂ। ਇਕ ਹੋਰ ਕੇਸ ਵਿਚ ਏ ਐੱਸ ਆਈ ਰਸ਼ਪਾਲ ਸਿੰਘ ਨੇ ਆਰੋਪੀ ਬੁੱਧੂ ਪੁੱਤਰ ਮਹਿੰਗਾ ਰਾਮ ਵਾਸੀ ਘਾਟੀ ਮਹੱਲਾ ਵਾਰਡ ਨੰਬਰ 6 ਗੜ੍ਹਸ਼ੰਕਰ ਪਾਸੋਂ 12 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਖਿਲਾਫ ਥਾਣਾ ਗੜ੍ਹਸ਼ੰਕਰ ਵਿਖੇ 22-61-85 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। 


author

Gurminder Singh

Content Editor

Related News