ਕਿਸਾਨਾਂ ਨੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ, 17 ਜੁਲਾਈ ਨੂੰ ਧਰਨੇ ਦੇਣ ਦਾ ਕੀਤਾ ਐਲਾਨ

Tuesday, Jul 14, 2020 - 04:10 PM (IST)

ਜਲਾਲਾਬਾਦ(ਨਿਖੰਜ,ਜਤਿੰਦਰ) - ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿ. ਕਾਦੀਆਂ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਸ. ਸ਼ਿੰਗਾਰ ਸਿੰਘ ਪਹਿਲਵਾਨ ਦੀ ਪ੍ਰਧਾਨਗੀ ਹੇਠ ਜਲਾਲਾਬਾਦ ਦੀ ਮਾਰਕੀਟ ਕਮੇਟੀ ਦਫਤਰ ਵਿਖੇ ਕੀਤੀ ਗਈ। ਮੀਟਿੰਗ 'ਚ ਪੰਜਾਬ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ  ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਕਿਸਾਨਾਂ ਨਾਲ  ਵਿਚਾਰ ਚਰਚਾ ਕੀਤੀ ਗਈ। ਮੀਟਿੰਗ 'ਚ ਸ਼ਾਮਲ ਆਗੂਆਂ ਅਤੇ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਬਿੱਲਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆ ਪੰਜਾਬ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ । 

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਆਰਡੀਨੈਂਸ ਬਿੱਲਾਂ ਨਾਲ ਇਕੱਲੇ ਕਿਸਾਨ ਹੀ ਨਹੀ ਸਗੋਂ ਵਪਾਰੀ ਵਰਗ ਅਤੇ ਦੁਕਾਨਦਾਰ ਵੀ ਪ੍ਰਭਾਵਿਤ ਹੋਣਗੇ। ਸੰਧੂ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਦਾ ਫਾਇਦੇ  ਸਿਰਫ ਤੇ ਸਿਰਫ  ਕਾਰਪੋਰੇਟ ਘਰਾਣਿਆਂ ਨੂੰ ਹੋਵੇਗਾ। ਇਸ ਲਈ  ਕੇਂਦਰ ਦੇ ਲੋਕ ਵਿਰੋਧੀ ਫੈਸਲਿਆ ਦਾ ਕਿਸਾਨ ਅਤੇ ਆਮ ਵਰਗ ਵੀ  ਵਿਰੋਧ ਕਰਨ ਅਤੇ ਆਰਡੀਨੈਸ ਤਿੰਨੋਂ ਬਿੱਲਾਂ ਨੂੰ ਰੱਦ ਕਰਵਾਉਣ ਦੇ ਫੈਸਲੇ ਨੂੰ ਰੱਦ ਕਰਵਾਉਣ। ਯੂਨੀਅਨ ਵੱਲੋਂ 17 ਜੁਲਾਈ ਨੂੰ ਪੰਜਾਬ ਭਰ ਦੇ ਜ਼ਿਲ੍ਹਾ ਹੈਡਕੁਆਰਟਰ 'ਤੇ  ਰੋਸ ਮਾਰਚ ਵਿਚ ਪੁੱਜ ਕੇ ਸ਼ਮੂਲਿਅਤ ਕਰਨ ਤਾਂ ਜੋ ਸਰਕਾਰ ਨੂੰ ਮਜਬੂਰ ਹੋ ਕੇ ਆਰਡੀਨੈਂਸ ਬਿੱਲ ਦੇ ਫੈਸਲੇ ਨੂੰ ਵਾਪਸ ਲੈਣਾ ਪਵੇ। 

ਅੱਜ ਦੀ ਮੀਟਿੰਗ ਮੌਕੇ ਸ਼ਾਮਲ ਗੁਰਦਿਆਲ ਸਿੰਘ ਲੌਹਰੀਆਂ, ਹਰ ਸਿੰਘ, ਪ੍ਰਕਾਸ਼ ਸਿੰਘ, ਸੁਖਚੈਨ ਸਿੰਘ ਘਾਂਗਾ, ਗੁਰਚਰਨ ਸਿੰਘ ਤੇਲੀਆ ਵਾਲਾ, ਮਨਜੀਤ ਸਿੰਘ ਟਾਹਲੀ ਵਾਲਾ, ਜਸਵੰਤ ਸਿੰਘ ਗੱਟੀ, ਸਰਦਾਰਾ ਸਿੰਘ ਅਜਾਬਾ,ਜੱਜ ਸਿੰਘ ਸੰਧੂ, ਮਹਿਲ ਸਿੰਘ,ਛੀਬਿਆ ਵਾਲਾ, ਜਸਕਰਨ ਸਿੰਘ ਸੰਧੂ, ਕੁਲਦੀਪ ਸਿੰਘ, ਸਾਹਿਬ ਸਿੰਘ ਸੰਧੂ ਮੋਕਲ ਘਾਂਗਾ, ਸਤਬੀਰ ਸਿੰਘ ਭੁੱਟੋ, ਭੋਲਾ ਸਿੰਘ ਸੰਧੂ, ਗੁਰਮੀਤ ਸਿੰਘ ਜਮਾਲਗੜ੍ਹ, ਸੋਨਾਂ ਸਿੰਘ ਸਾਬਕਾ ਸਰਪੰਚ ਲਮੋਚੜ੍ਹ ਖੁਰਦ , ਰਣਜੀਤ ਸਿੰਘ ਤੋਤੀਆਂ ਵਾਲਾ , ਪਿੱਪਲ ਸਿੰਘ ਆਦਿ ਹਾਜ਼ਰ ਸਨ।


Harinder Kaur

Content Editor

Related News